-
On this page
ਆਸਟ੍ਰੇਲੀਆਈ ਸੂਚਨਾ ਕਮਿਸ਼ਨਰ ਦਾ ਦਫ਼ਤਰ (OAIC) ਨਿੱਜਤਾ ਅਤੇ ਜਾਣਕਾਰੀ ਦੀ ਆਜ਼ਾਦੀ ਲਈ ਸੁਤੰਤਰ ਰਾਸ਼ਟਰੀ ਰੈਗੂਲੇਟਰ ਹੈ।
ਅਸੀਂ ਸਰਕਾਰ ਦੁਆਰਾ ਰੱਖੀ ਗਈ ਜਾਣਕਾਰੀ ਤੱਕ ਪਹੁੰਚ ਕਰਨ ਅਤੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਦੇ ਤੁਹਾਡੇ ਅਧਿਕਾਰਾਂ ਦਾ ਪ੍ਰਚਾਰ ਅਤੇ ਬਰਕਰਾਰ ਰੱਖਦੇ ਹਾਂ।
ਜਾਣਕਾਰੀ ਦੀ ਆਜ਼ਾਦੀ
ਆਸਟ੍ਰੇਲੀਆਈ ਸੂਚਨਾ ਦੀ ਆਜ਼ਾਦੀ ਕਾਨੂੰਨ 1982 (FOI ਕਾਨੂੰਨ) ਤੁਹਾਨੂੰ ਆਸਟ੍ਰੇਲੀਆਈ ਸਰਕਾਰ ਅਤੇ ਨੋਰਫੌਲਕ ਆਈਲੈਂਡ ਦੀਆਂ ਏਜੰਸੀਆਂ ਅਤੇ ਮੰਤਰੀਆਂ ਦੁਆਰਾ ਰੱਖੇ ਗਏ ਦਸਤਾਵੇਜ਼ਾਂ ਤੱਕ ਪਹੁੰਚ ਪ੍ਰਾਪਤ ਕਰਨ ਦਾ ਕਾਨੂੰਨੀ ਹੱਕ ਦਿੰਦਾ ਹੈ। ਤੁਸੀਂ ਕਿਸੇ ਸਰਕਾਰੀ ਫ਼ੈਸਲੇ ਬਾਰੇ ਹੋਰ ਜਾਣਨ ਲਈ, ਜਾਂ ਸਰਕਾਰੀ ਨੀਤੀ ਜਾਂ ਨਿਯਮਾਂ ਬਾਰੇ ਚਰਚਾ ਵਿੱਚ ਹਿੱਸਾ ਲੈਣ ਲਈ ਇਸ ਜਾਣਕਾਰੀ ਤੱਕ ਪਹੁੰਚ ਕਰਨ ਦੇ ਅਧਿਕਾਰ ਦੀ ਵਰਤੋਂ ਇਹ ਦੇਖਣ ਲਈ ਕਰ ਸਕਦੇ ਹੋ ਕਿ ਤੁਹਾਡੀ ਨਿੱਜੀ ਜਾਣਕਾਰੀ ਪੂਰੀ ਅਤੇ ਤਾਜ਼ਾ ਹੈ।
FOI ਕਾਨੂੰਨ ਸਰਕਾਰੀ ਏਜੰਸੀਆਂ ਤੋਂ ਵੀ ਜਾਣਕਾਰੀ ਪ੍ਰਕਾਸ਼ਿਤ ਕਰਨ ਦੀ ਮੰਗ ਕਰਦਾ ਹੈ। ਸੂਚਨਾ ਪ੍ਰਕਾਸ਼ਨ ਯੋਜਨਾ ਦੇ ਤਹਿਤ, ਏਜੰਸੀਆਂ ਵੱਲੋਂ ਆਪਣੀਆਂ ਵੈੱਬਸਾਈਟਾਂ 'ਤੇ ਜਾਣਕਾਰੀ ਪ੍ਰਕਾਸ਼ਿਤ ਕਰਨੀ ਲਾਜ਼ਮੀ ਹੈ ਜੋ ਇਹ ਦੱਸਦੀ ਹੈ ਕਿ ਉਹ ਕਿਵੇਂ ਸੰਗਠਿਤ ਹਨ ਅਤੇ ਉਹ ਤੁਹਾਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲੇ ਕਿਵੇਂ ਲੈਂਦੇ ਹਨ। ਏਜੰਸੀਆਂ ਅਤੇ ਮੰਤਰੀਆਂ ਨੂੰ ਸੂਚਨਾ ਦੀ ਆਜ਼ਾਦੀ (FOI) ਦੀਆਂ ਬੇਨਤੀਆਂ ਦੇ ਜਵਾਬ ਵਿੱਚ ਜਾਰੀ ਕੀਤੀ ਜਾਣਕਾਰੀ ਨੂੰ ਡਿਸਕਲੋਜ਼ਰ ਲੌਗ 'ਤੇ ਪ੍ਰਕਾਸ਼ਿਤ ਕਰਨਾ ਲਾਜ਼ਮੀ ਹੈ।
OAIC ਤੁਹਾਡੀ ਮੱਦਦ ਕਿਵੇਂ ਕਰ ਸਕਦਾ ਹੈ?
- ਸਮੀਖਿਆਵਾਂ: ਜੇਕਰ ਤੁਸੀਂ FOI ਕਾਨੂੰਨ ਅਧੀਨ ਕਿਸੇ ਸਰਕਾਰੀ ਏਜੰਸੀ ਦੁਆਰਾ ਕੀਤੇ ਗਏ ਫ਼ੈਸਲੇ ਨਾਲ ਅਸਹਿਮਤ ਹੋ, ਤਾਂ ਤੁਸੀਂ ਏਜੰਸੀ ਨੂੰ ਉਹਨਾਂ ਦੇ ਫ਼ੈਸਲੇ ਦੀ ਸਮੀਖਿਆ ਕਰਨ ਲਈ ਕਹਿ ਸਕਦੇ ਹੋ। ਜੇਕਰ ਤੁਸੀਂ ਕਿਸੇ ਏਜੰਸੀ ਜਾਂ ਮੰਤਰੀ ਦੇ ਜਵਾਬ ਨਾਲ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ OAIC ਨੂੰ ਵੀ ਫ਼ੈਸਲੇ ਦੀ ਮੁੜ ਸਮੀਖਿਆ ਕਰਨ ਲਈ ਅਰਜ਼ੀ ਦੇ ਸਕਦੇ ਹੋ।
- ਸ਼ਿਕਾਇਤਾਂ:ਜੇਕਰ ਤੁਹਾਡੀਆਂ ਚਿੰਤਾਵਾਂ ਕਿਸੇ ਏਜੰਸੀ ਨੇ ਤੁਹਾਡੀ FOI ਬੇਨਤੀ ਨਾਲ ਕਿਵੇਂ ਨਜਿੱਠਿਆ ਹੈ ਜਾਂ FOI ਕਾਨੂੰਨ ਦੇ ਤਹਿਤ ਕੀਤੀ ਗਈ ਹੋਰ ਕਾਰਵਾਈ ਦੇ ਬਾਰੇ ਹਨ, ਤਾਂ ਤੁਸੀਂ OAIC ਨੂੰ ਵੀ ਸ਼ਿਕਾਇਤ ਕਰ ਸਕਦੇ ਹੋ।
ਗੁਪਤਤਾ
ਆਸਟ੍ਰੇਲੀਆਈ ਗੁਪਤਤਾ ਕਾਨੂੰਨ 1988 'ਨਿੱਜੀ ਜਾਣਕਾਰੀ' ਦੀ ਸੁਰੱਖਿਆ ਕਰਦਾ ਹੈ। ਇਹ ਉਹ ਜਾਣਕਾਰੀ ਹੈ ਜੋ ਤੁਹਾਡੀ ਸਨਾਖ਼ਤ ਕਰਦੀ ਹੈ ਜਾਂ ਤੁਹਾਡੀ ਪਛਾਣ ਕਰ ਸਕਦੀ ਹੈ, ਜਿਸ ਵਿੱਚ ਤੁਹਾਡਾ ਨਾਮ, ਪਤਾ, ਮੈਡੀਕਲ ਰਿਕਾਰਡ, ਬੈਂਕ ਖਾਤੇ ਦੇ ਵੇਰਵੇ, ਫ਼ੋਟੋਆਂ ਅਤੇ ਇੱਥੋਂ ਤੱਕ ਕਿ ਤੁਹਾਨੂੰ ਕੀ ਪਸੰਦ ਹੈ, ਤੁਹਾਡੇ ਵਿਚਾਰ ਅਤੇ ਤੁਸੀਂ ਕਿੱਥੇ ਕੰਮ ਕਰਦੇ ਹੋ, ਬਾਰੇ ਵੀ ਜਾਣਕਾਰੀ ਸ਼ਾਮਿਲ ਹੁੰਦੀ ਹੈ।
ਗੁਪਤਤਾ ਕਾਨੂੰਨ ਨਿੱਜੀ ਜਾਣਕਾਰੀ ਦੇ ਇਕੱਠਾ ਕਰਨ ਅਤੇ ਇਸ ਦੇ ਪ੍ਰਬੰਧਨ ਨੂੰ ਨਿਯਮਬੱਧ ਕਰਦਾ ਹੈ, ਜਿਸ ਵਿੱਚ ਇਸਦੀ ਵਰਤੋਂ ਅਤੇ ਪ੍ਰਕਾਸ਼ਨ, ਇਸਦੀ ਸ਼ੁੱਧਤਾ, ਇਸਨੂੰ ਕਿੰਨ੍ਹੇ ਸੁਰੱਖਿਅਤ ਢੰਗ ਨਾਲ ਰੱਖਿਆ ਜਾਂਦਾ ਹੈ, ਅਤੇ ਇਸ ਜਾਣਕਾਰੀ ਤੱਕ ਪਹੁੰਚ ਹਾਸਲ ਕਰਨ ਦਾ ਤੁਹਾਡਾ ਅਧਿਕਾਰ ਸ਼ਾਮਲ ਹੈ।
ਗੁਪਤਤਾ ਕਾਨੂੰਨ ਆਸਟ੍ਰੇਲੀਆਈ ਸਰਕਾਰ, ਨੋਰਫੌਲਕ ਆਈਲੈਂਡ ਦੀਆਂ ਸਰਕਾਰੀ ਏਜੰਸੀਆਂ ਅਤੇ ਕੁੱਝ ਨਿੱਜੀ ਖੇਤਰ ਦੀਆਂ ਸੰਸਥਾਵਾਂ 'ਤੇ ਲਾਗੂ ਹੁੰਦਾ ਹੈ। ਕੁੱਝ ਛੋਟਾਂ ਲਾਗੂ ਹੁੰਦੀਆਂ ਹਨ, ਜਿਸ ਵਿੱਚ ਛੋਟੇ ਕਾਰੋਬਾਰ ਵੀ ਸ਼ਾਮਿਲ ਹਨ। ਇਹ ਕਾਨੂੰਨ ਰਾਜ ਅਤੇ ਟੈਰੀਟਰੀ ਦੀਆਂ ਸਰਕਾਰੀ ਏਜੰਸੀਆਂ 'ਤੇ ਲਾਗੂ ਨਹੀਂ ਹੁੰਦਾ ਹੈ। ਟੈਕਸ ਫਾਈਲ ਨੰਬਰਾਂ ਦੇ ਪ੍ਰਬੰਧਨ 'ਤੇ ਵਿਸ਼ੇਸ਼ ਨਿਯਮ ਲਾਗੂ ਹੁੰਦੇ ਹਨ।
OAIC ਤੁਹਾਡੀ ਮੱਦਦ ਕਿਵੇਂ ਕਰ ਸਕਦਾ ਹੈ?
- ਸ਼ਿਕਾਇਤਾਂ: ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਨਿੱਜੀ ਜਾਣਕਾਰੀ ਵਿੱਚ ਕੋਈ ਦਖ਼ਲਅੰਦਾਜ਼ੀ ਹੋਈ ਹੈ, ਤਾਂ ਤੁਹਾਨੂੰ ਪਹਿਲਾਂ ਉਸ ਸੰਸਥਾ ਜਾਂ ਏਜੰਸੀ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ। ਜੇਕਰ, 30 ਦਿਨਾਂ ਬਾਅਦ ਵੀ, ਤੁਹਾਨੂੰ ਕੋਈ ਜਵਾਬ ਨਹੀਂ ਮਿਲਿਆ ਜਾਂ ਤੁਸੀਂ ਜਵਾਬ ਤੋਂ ਨਾਖੁਸ਼ ਹੋ, ਤਾਂ ਤੁਸੀਂ OAIC ਨੂੰ ਸ਼ਿਕਾਇਤ ਕਰ ਸਕਦੇ ਹੋ। ਅਸੀਂ ਤੁਹਾਡੀ ਸ਼ਿਕਾਇਤ 'ਤੇ ਵਿਚਾਰ ਕਰਾਂਗੇ ਅਤੇ ਇਸ ਨੂੰ ਸਮਝੌਤੇ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਨਤੀਜਿਆਂ ਵਿੱਚ ਮੁਆਫ਼ੀ, ਕਿਸੇ ਸੰਸਥਾ ਦੇ ਕੰਮ ਕਰਨ ਦੇ ਤਰੀਕਿਆਂ ਜਾਂ ਪ੍ਰਕਿਰਿਆਵਾਂ ਵਿੱਚ ਤਬਦੀਲੀ, ਜਾਂ ਵਿੱਤੀ ਜਾਂ ਗ਼ੈਰ-ਵਿੱਤੀ ਨੁਕਸਾਨ ਲਈ ਮੁਆਵਜ਼ਾ ਸ਼ਾਮਲ ਹੋ ਸਕਦਾ ਹੈ।
OAIC ਨਾਲ ਸੰਪਰਕ ਕਰੋ
ਵੈੱਬਸਾਈਟ | |
---|---|
ਫ਼ੋਨ ਪੁੱਛਗਿੱਛ ਲਈ | 1300 363 992 (ਆਸਟ੍ਰੇਲੀਆ ਵਿੱਚ) OAIC ਦੀ ਪੁੱਛਗਿੱਛ ਲਾਈਨ ਸੋਮਵਾਰ ਤੋਂ ਵੀਰਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ (AEST/AEDT) ਤੱਕ ਖੁੱਲ੍ਹੀ ਰਹਿੰਦੀ ਹੈ। ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ, 131 450 'ਤੇ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸ (TIS National) ਨੂੰ ਫ਼ੋਨ ਕਰੋ ਅਤੇ ਫਿਰ 1300 363 992 'ਤੇ ਫ਼ੋਨ ਕਰੋ। ਜੇਕਰ ਤੁਸੀਂ ਬੋਲ਼ੇ ਹੋ ਜਾਂ ਤੁਹਾਨੂੰ ਫ਼ੋਨ 'ਤੇ ਸੁਣਨ ਜਾਂ ਬੋਲਣ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਨੈਸ਼ਨਲ ਰੀਲੇਅ ਸਰਵਿਸ (NRS) ਮੱਦਦ ਕਰ ਸਕਦੀ ਹੈ। |
ਔਨਲਾਈਨ ਪੁੱਛਗਿੱਛ ਲਈ | ਇੱਕ ਪੁੱਛਗਿੱਛ ਫਾਰਮ ਜਮ੍ਹਾਂ ਕਰੋ |
ਡਾਕ | GPO Box 5288 |
ਫੈਕਸ | +61 2 6123 5145 |
ਜੇਕਰ ਤੁਸੀਂ ਕਿਸੇ ਹੋਰ ਆਸਟ੍ਰੇਲੀਆਈ ਸਰਕਾਰੀ ਏਜੰਸੀ ਜਾਂ ਮੰਤਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਕਿਰਪਾ ਕਰਕੇ ਆਸਟ੍ਰੇਲੀਆਈ ਸਰਕਾਰ ਦੀ ਡਾਇਰੈਕਟਰੀ 'ਤੇ ਜਾਓ।