-
On this page
ਅਪ੍ਰਵਾਸ (ਇਮੀਗ੍ਰੇਸ਼ਨ) ਡੇਟਾ ਉਲੰਘਣਾ ਗੋਪਨੀਯਤਾ ਸ਼ਿਕਾਇਤ
ਪਿਛੋਕੜ
10 ਫਰਵਰੀ 2014 ਨੂੰ, ਇਮੀਗ੍ਰੇਸ਼ਨ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ [Department of Immigration and Border Protection] (ਹੁਣ ਗ੍ਰਹਿ ਮਾਮਲਿਆਂ ਦਾ ਵਿਭਾਗ [Department of Home Affairs]) (ਵਿਭਾਗ) ਨੇ, ਗਲਤੀ ਨਾਲ, ਆਪਣੀ ਵੈਬਸਾਈਟ 'ਤੇ ਇਕ ਨਜ਼ਰਬੰਦੀ (ਡਿਟੇਨਸ਼ਨ) ਰਿਪੋਰਟ ਪ੍ਰਕਾਸ਼ਤ ਕੀਤੀ ਸੀ, ਜਿਸ ਵਿਚ ਜੁੜਵੀਂ ਨਿਜੀ ਜਾਣਕਾਰੀ (ਡੇਟਾ ਉਲੰਘਣਾ) ਸ਼ਾਮਿਲ ਸੀ।
ਰਿਪੋਰਟ ਵਿਚ ਉਨ੍ਹਾਂ ਸਾਰੇ 9,258 ਵਿਅਕਤੀਆਂ ਦੀ ਨਿੱਜੀ ਜਾਣਕਾਰੀ ਸ਼ਾਮਲ ਸੀ ਜੋ 31 ਜਨਵਰੀ 2014 ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਵਿਚ ਸਨ।
30 ਅਗਸਤ 2015 ਨੂੰ, ਆਸਟਰੇਲੀਆ ਦੇ ਸੂਚਨਾ ਕਮਿਸ਼ਨਰ ਦੇ ਦਫਤਰ (OAIC) ਵਿਖੇ ਉਨ੍ਹਾਂ ਸਾਰੇ ਵਿਅਕਤੀਆਂ ਵੱਲੋਂ ਇੱਕ ਪ੍ਰਤੀਨਿਧ ਸ਼ਿਕਾਇਤ ਕੀਤੀ ਗਈ ਸੀ ਜਿੰਨ੍ਹਾਂ ਦੀ ਜਾਣਕਾਰੀ ਵਿਭਾਗ ਦੁਆਰਾ ਗਲਤੀ ਨਾਲ ਪ੍ਰਕਾਸ਼ਤ ਕੀਤੀ ਗਈ ਸੀ (ਕਲਾਸ ਮੈਂਬਰ)। ਸ਼ਿਕਾਇਤ ਵਿਚ ਵਿਭਾਗ ਨੂੰ ਮੁਆਫੀ ਮੰਗਣ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਸੀ।
9 ਫਰਵਰੀ 2018 ਨੂੰ, ਅਸਲ ਪ੍ਰਤੀਨਿਧੀ ਸ਼ਿਕਾਇਤਕਰਤਾ ਦੇ ਵਕੀਲ ਨੇ OAIC ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਲ ਦਾ ਦਿਹਾਂਤ ਹੋ ਗਿਆ ਹੈ। 10 ਅਕਤੂਬਰ 2018 ਨੂੰ ਕਮਿਸ਼ਨਰ ਨੇ ਪ੍ਰਾਈਵੇਸੀ ਐਕਟ 1988 (Cth) (ਪ੍ਰਾਈਵੇਸੀ ਐਕਟ) ਦੀ ਧਾਰਾ 38 ਬੀ (1) ਦੇ ਅਨੁਸਾਰ ਅਸਲ ਪ੍ਰਤੀਨਿਧੀ ਸ਼ਿਕਾਇਤਕਰਤਾ ਦੀ ਥਾਂ ‘ਤੇ ਕਿਸੇ ਹੋਰ ਕਲਾਸ ਮੈਂਬਰ (ਪ੍ਰਤੀਨਿਧੀ ਸ਼ਿਕਾਇਤਕਰਤਾ) ਨੂੰ ਬਦਲਣ ਦਾ ਫੈਸਲਾ ਲਿਆ। ਸਲੇਟਰ ਅਤੇ ਗੋਰਡਨ ਪ੍ਰਤੀਨਿਧੀ ਸ਼ਿਕਾਇਤਕਰਤਾ ਲਈ ਕੰਮ ਕਰਦੇ ਹਨ। ਸਲੇਟਰ ਅਤੇ ਗੋਰਡਨ ਬਾਰੇ ਜਾਣਕਾਰੀ ਉਹਨਾਂ ਦੀ ਵੈਬਸਾਈਟ 'ਤੇ ਉਪਲਬਧ ਹੈ।
24 ਜਨਵਰੀ 2018 ਨੂੰ ਕਮਿਸ਼ਨਰ ਨੇ ਨੋਟਿਸ (ਨੋਟਿਸ) ਦਿੱਤਾ ਕਿ ਜੇ ਕਲਾਸ ਮੈਂਬਰਾਂ ਨੂੰ ਲਗਦਾ ਹੈ ਕਿ ਡਾਟਾ ਦੀ ਉਲੰਘਣਾ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਘਾਟਾ ਜਾਂ ਨੁਕਸਾਨ ਹੋਇਆ ਹੈ ਅਤੇ ਉਹ ਇਸ ਘਾਟੇ ਜਾਂ ਨੁਕਸਾਨ ਦੇ ਸੰਭਾਵਤ ਮੁਆਵਜ਼ੇ ਦੀ ਵਸੂਲੀ ਕਰਨ ਦਾ ਮੌਕਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ 19 ਅਪ੍ਰੈਲ 2018 ਨੂੰ ਸ਼ਾਮ 4 ਵਜੇ ਤੱਕ OAIC ਨੂੰ ਇਸ ਘਾਟੇ ਜਾਂ ਨੁਕਸਾਨ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ਹੈ।
ਇਸ ਨੋਟਿਸ ਦਾ ਜਵਾਬ ਦੇਣ ਦੀ ਨਿਰਧਾਰਤ ਮਿਤੀ 19 ਅਕਤੂਬਰ 2018 ਤੱਕ ਵਧਾ ਦਿੱਤੀ ਗਈ ਸੀ। OAIC ਨੇ ਕੁਝ ਕਲਾਸ ਮੈਂਬਰਾਂ ਨੂੰ ਨਿਰਧਾਰਤ ਮਿਤੀ 'ਤੇ ਹੋਰ ਵਾਧਾ ਦੇਣਾ ਮਨਜ਼ੂਰ ਕੀਤਾ ਸੀ ਅਤੇ 22 ਅਪ੍ਰੈਲ 2019 ਨੂੰ ਜਮ੍ਹਾਂ ਬੇਨਤੀਆਂ ਨੂੰ ਅੰਤਮ ਰੂਪ ਦਿੱਤਾ ਗਿਆ ਸੀ।
ਨਿਰਣਾ
11 ਜਨਵਰੀ 2021 ਨੂੰ, ਕਮਿਸ਼ਨਰ ਨੇ ਗੁਪਤਤਾ ਐਕਟ ਦੀ ਧਾਰਾ 52 ਦੇ ਤਹਿਤ ਇਕ ਨਿਰਣਾ (ਨਿਰਣਾ) ਜਾਰੀ ਕੀਤਾ ਹੈ।
ਨਿਰਣੇ ਵਿਚ ਪਾਇਆ ਗਿਆ ਹੈ ਕਿ:
- ਡੇਟਾ ਉਲੰਘਣਾ ਦੇ ਨਤੀਜੇ ਵਜੋਂ, ਵਿਭਾਗ ਅਜਿਹੇ ਵਿਹਾਰ ਵਿਚ ਸ਼ਾਮਿਲ ਹੋਇਆ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਗੁਪਤਤਾ ਵਿਚ ਰੁਕਾਵਟ ਪਈ ਹੈ; ਅਤੇ
- ਕਲਾਸ ਮੈਂਬਰਾਂ ਜਿਨ੍ਹਾਂ ਨੇ ਬੇਨਤੀ ਜਮ੍ਹਾਂ ਕੀਤੀ ਹੈ ਅਤੇ/ਜਾਂ ਨੋਟਿਸ ਦੇ ਜਵਾਬ ਵਿਚ ਘਾਟੇ ਜਾਂ ਨੁਕਸਾਨ ਦੇ ਸਬੂਤ ਦਿੱਤੇ ਹਨ (ਭਾਗੀਦਾਰ ਕਲਾਸ ਮੈਂਬਰ), ਉਨ੍ਹਾਂ ਨੂੰ ਕਮਿਸ਼ਨਰ ਦੁਆਰਾ ਨਿਰਧਾਰਤ ਤਰੀਕੇ ਨਾਲ ਮੁਆਵਜ਼ਾ ਅਦਾ ਕੀਤਾ ਜਾਵੇਗਾ।
ਕਮਿਸ਼ਨਰ ਨੇ ਨਿਰਧਾਰਤ ਕੀਤਾ ਹੈ ਕਿ ਮੁਆਵਜ਼ਾ ਹਿੱਸਾ ਲੈਣ ਵਾਲੇ ਕਲਾਸ ਮੈਂਬਰਾਂ ਨੂੰ ਹੇਠਾਂ ਦਿੱਤੀ ਸਾਰਣੀ (ਸਾਰਣੀ 1) ਵਿਚ ਦੱਸੀਆਂ ਗਈਆਂ ਘਾਟੇ ਜਾਂ ਨੁਕਸਾਨ ਦੀਆਂ ਸ਼੍ਰੇਣੀਆਂ ਦੇ ਅਨੁਸਾਰ ਭੁਗਤਾਨ ਕੀਤਾ ਜਾਣਾ ਹੈ।
ਸਾਰਣੀ 1
ਕਲਾਸ ਦੇ ਮੈਂਬਰਾਂ ਦੁਆਰਾ ਅਨੁਭਵ ਕੀਤੇ ਗਏ ਘਾਟੇ ਜਾਂ ਨੁਕਸਾਨ ਦੀਆਂ ਸ਼੍ਰੇਣੀਆਂ ਦੀ ਸਾਰਣੀ ਅਤੇ ਮੁਆਵਜ਼ੇ ਦੀ ਸੰਕੇਤਕ ਮਾਤਰਾ।
ਗੈਰ-ਆਰਥਿਕ ਨੁਕਸਾਨ ਦੀ ਸ਼੍ਰੇਣੀ | + ਆਰਥਿਕ ਨੁਕਸਾਨ (ਕੇਸ-ਦਰ-ਕੇਸ ਗਣਨਾ) | |
0 | ਜਿਸ ਵਿਅਕਤੀ ਨੇ ਕੋਈ ਬੇਨਤੀ ਜਮ੍ਹਾ ਅਤੇ/ਜਾਂ ਸਬੂਤ ਨਹੀਂ ਦਿੱਤੇ ਹਨ ਜੋ ਡੇਟਾ ਉਲੰਘਣਾ ਦੇ ਨਤੀਜੇ ਵਜੋਂ ਹੋਏ ਘਾਟੇ ਜਾਂ ਨੁਕਸਾਨ ਨੂੰ ਦਰਸਾਉਂਦਾ ਹੈ | |
1 | ਡੇਟਾ ਦੀ ਉਲੰਘਣਾ ਦੇ ਨਤੀਜੇ ਵਜੋਂ ਸਧਾਰਣ ਬੇਚੈਨੀ, ਘਬਰਾਹਟ, ਚਿੰਤਾ ਜਾਂ ਸ਼ਰਮਿੰਦਗੀ | |
2 | ਡਾਟਾ ਉਲੰਘਣਾ ਦੇ ਨਤੀਜੇ ਵਜੋਂ ਦਰਮਿਆਨੀ ਚਿੰਤਾ, ਡਰ, ਦਰਦ ਅਤੇ ਦੁੱਖ, ਪ੍ਰੇਸ਼ਾਨੀ ਜਾਂ ਅਪਮਾਨ ਹੋਇਆ ਹੈ, ਜਿਸ ਨਾਲ ਮਾਮੂਲੀ ਸਰੀਰਕ ਲੱਛਣ ਹੋ ਸਕਦੇ ਹਨ, ਜਿਵੇਂ ਕਿ ਨੀਂਦ ਘੱਟ ਆਉਣਾ ਜਾਂ ਸਿਰਦਰਦ, ਅਤੇ ਫ਼ਲਸਰੂਪ ਸਿਹਤ ਮਾਹਰ (ਪ੍ਰੈਕਟੀਸ਼ਨਰ) ਨਾਲ ਸਲਾਹ-ਮਸ਼ਵਰਾ ਕੀਤਾ ਹੋ ਸਕਦਾ ਹੈ | |
3 | ਡਾਟਾ ਉਲੰਘਣਾ ਦੇ ਨਤੀਜੇ ਵਜੋਂ ਮਹੱਤਵਪੂਰਣ ਜਾਂ ਲੰਬੇ ਸਮੇਂ ਲਈ ਚਿੰਤਾ, ਡਰ, ਦਰਦ ਅਤੇ ਦੁੱਖ, ਪ੍ਰੇਸ਼ਾਨੀ ਜਾਂ ਅਪਮਾਨ, ਜੋ ਕਿ ਮਨੋਵਿਗਿਆਨਕ ਜਾਂ ਹੋਰ ਨੁਕਸਾਨ ਦਾ ਕਾਰਨ ਬਣ ਸਕਦਾ ਹੈ, ਅਤੇ ਨਤੀਜੇ ਵਜੋਂ ਕਿਸੇ ਜਨਰਲ ਪ੍ਰੈਕਟੀਸ਼ਨਰ ( ਜੀਪੀ) ਦੁਆਰਾ ਨਿਰਧਾਰਤ ਇਲਾਜ ਕਰਵਾਇਆ ਹੋ ਸਕਦਾ ਹੈ | |
4 | ਡਾਟਾ ਉਲੰਘਣਾ ਦੇ ਨਤੀਜੇ ਵਜੋਂ ਮਾਨਸਿਕ ਸਿਹਤ ਸਮੱਸਿਆ ਦਾ ਵਿਕਸਤ ਹੋਣਾ ਜਾਂ ਵਾਧਾ ਹੋਣਾ, ਨਤੀਜੇ ਵਜੋਂ ਇਲਾਜ ਲਈ ਮਾਨਸਿਕ ਸਿਹਤ ਮਾਹਰ ਕੋਲ ਭੇਜਿਆ ਜਾਂਦਾ ਹੈ | |
5 | ਡਾਟੇ ਦੀ ਉਲੰਘਣਾ ਕਾਰਨ ਬਹੁਤ ਜ਼ਿਆਦਾ ਘਾਟਾ ਜਾਂ ਨੁਕਸਾਨ |
ਗੈਰ-ਆਰਥਿਕ ਨੁਕਸਾਨ ਸ਼੍ਰੇਣੀਆਂ |
ਸ਼੍ਰੇਣੀ 0: $0 |
ਸ਼੍ਰੇਣੀ 1: $500 - $4000 |
ਸ਼੍ਰੇਣੀ 2: $4001 - $8000 |
ਸ਼੍ਰੇਣੀ 3: $8001 - $12 000 |
ਸ਼੍ਰੇਣੀ 4: $12 001 - $20 000 |
ਸ਼੍ਰੇਣੀ 5: > $20,000 |
ਗੈਰ-ਆਰਥਿਕ ਨੁਕਸਾਨ ਦੇ ਮੁਆਵਜ਼ੇ ਦੀ ਗਣਨਾ ਵਿੱਚ ਸਹਾਇਤਾ ਲਈ ਸਾਰਣੀ 1 ਤਿਆਰ ਕੀਤੀ ਗਈ ਹੈ। ਇਸਦਾ ਮਤਲਬ ਆਰਥਿਕ ਘਾਟੇ ਦੇ ਨੁਕਸਾਨ ਦੀ ਗਣਨਾ ਵਿੱਚ ਸਹਾਇਤਾ ਕਰਨਾ ਨਹੀਂ ਹੈ। ਆਰਥਿਕ ਨੁਕਸਾਨ ਭਾਗ ਲੈਣ ਵਾਲੇ ਉਨ੍ਹਾਂ ਕਲਾਸ ਮੈਂਬਰਾਂ ਨੂੰ ਅਦਾ ਕਰਨਾ ਹੈ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਡੇਟਾ ਉਲੰਘਣਾ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ ਅਤੇ ਇਸ ਘਾਟੇ ਨੂੰ ਪੁਖਤਾ ਕਰਨ ਲਈ ਸਬੂਤ ਦਿੱਤੇ ਹਨ। ਆਰਥਿਕ ਘਾਟੇ ਦੇ ਨੁਕਸਾਨ ਦਾ ਮੁਲਾਂਕਣ ਕੇਸ ਦਰ ਕੇਸ ਦੇ ਅਧਾਰ 'ਤੇ ਕੀਤਾ ਜਾਵੇਗਾ।
ਇਹ ਨਿਰਣਾ ਵਿਭਾਗ ਦੁਆਰਾ ਕੀਤੀ ਜਾਣ ਵਾਲੀ ਪ੍ਰਕਿਰਿਆ ਨੂੰ ਨਿਰਧਾਰਤ ਕਰਦਾ ਹੈ ਜਦੋਂ ਡੇਟਾ ਉਲੰਘਣਾ ਦੇ ਕਾਰਨ ਹੋਏ ਘਾਟੇ ਜਾਂ ਨੁਕਸਾਨ ਲਈ ਮੁਆਵਜ਼ਾ ਦਿੱਤੇ ਜਾਣ ਲਈ ਹਿੱਸਾ ਲੈਣ ਵਾਲੇ ਕਲਾਸ ਮੈਂਬਰਾਂ ਦੁਆਰਾ ਕੀਤੇ ਗਏ ਦਾਅਵਿਆਂ ਦਾ ਮੁਲਾਂਕਣ ਅਤੇ ਅੰਤਮ ਰੂਪ ਦੇਣਾ ਹੈ।
ਸੰਖੇਪ ਵਿੱਚ, ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦਾ ਹੈ ਕਿ:
- ਵਿਭਾਗ ਹਰੇਕ ਭਾਗੀਦਾਰ ਕਲਾਸ ਮੈਂਬਰ ਨੂੰ ਜਮ੍ਹਾਂ ਕੀਤੀ ਬੇਨਤੀ ਅਤੇ/ਜਾਂ ਉਹਨਾਂ ਦੁਆਰਾ ਪ੍ਰਦਾਨ ਕੀਤੇ ਹੋਏ ਘਾਟੇ ਜਾਂ ਨੁਕਸਾਨ ਦੇ ਸਬੂਤ ਦੇ ਅਧਾਰ ਉੱਤੇ ਅਤੇ ਕਲਾਸ ਮੈਂਬਰਾਂ ਦੁਆਰਾ ਕੀਤੇ ਦਾਅਵਿਆਂ ਨੂੰ ਦਰਸਾਉਣ ਲਈ ਬਣਾਈਆਂ ਸ਼੍ਰੇਣੀਆਂ ਦੀ ਸਾਰਣੀ ਦੇ ਅਨੁਸਾਰ ਅਤੇ ਗੈਰ-ਆਰਥਿਕ ਘਾਟੇ ਲਈ ਮੁਆਵਜ਼ੇ ਦੀ ਗਣਨਾ ਵਿੱਚ ਸਹਾਇਤਾ ਕਰਨ ਲਈ ਮੁਆਵਜ਼ੇ ਦੀ ਇੱਕ ਰਕਮ ਨਿਰਧਾਰਤ ਕਰਦਾ ਹੈ
- ਵਿਭਾਗ ਭਾਗੀਦਾਰ ਕਲਾਸ ਮੈਂਬਰ ਜਾਂ ਉਨ੍ਹਾਂ ਦੇ ਨੁਮਾਇੰਦੇ ਨੂੰ ਮੁਆਵਜ਼ੇ ਦੀ ਪ੍ਰਸਤਾਵਿਤ ਰਾਸ਼ੀ ਅਤੇ ਢੁਕਵੇਂ ਸਬੂਤ ਦਾ ਮੁਲਾਂਕਣ ਦੱਸਦਾ ਹੈ ਅਤੇ ਮੁਆਵਜ਼ੇ ਦੀ ਰਾਸ਼ੀ ਲਈ ਉਨ੍ਹਾਂ ਦੀ ਰਜ਼ਾਮੰਦੀ ਦੀ ਮੰਗ ਕਰਦਾ ਹੈ
- ਜਿੱਥੇ ਵਿਭਾਗ ਅਤੇ ਕਲਾਸ ਮੈਂਬਰ ਮੁਆਵਜ਼ੇ ਦੀ ਰਕਮ 'ਤੇ ਸਹਿਮਤ ਨਹੀਂ ਹੁੰਦੇ, ਵਿਭਾਗ ਮੁਆਵਜ਼ੇ ਦੀ ਰਕਮ ਦਾ ਮੁੜ ਮੁਲਾਂਕਣ ਕਰ ਸਕਦਾ ਹੈ, ਅਤੇ ਮੁਆਵਜ਼ੇ ਦੀ ਮੁੜ-ਮੁਲਾਂਕਣ ਕੀਤੀ ਗਈ ਰਕਮ 'ਤੇ ਭਾਗੀਦਾਰ ਕਲਾਸ ਮੈਂਬਰ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਤੋਂ ਰਜ਼ਾਮੰਦੀ ਲੈ ਸਕਦਾ ਹੈ
- ਇਸ ਹੱਦ ਤਕ ਕਿ ਧਿਰਾਂ ਸਾਰਣੀ ਵਿਚਲੀ ਸ਼੍ਰੇਣੀ 'ਤੇ ਸਹਿਮਤ ਹੋਣ ਵਿਚ ਅਸਮਰੱਥ ਹਨ ਜਿਸ ਵਿਚ ਹਿੱਸਾ ਲੈਣ ਵਾਲੇ ਕਲਾਸ ਮੈਂਬਰ ਨੂੰ ਮੁੜ ਮੁਲਾਂਕਣ ਤੋਂ ਬਾਅਦ ਮੁਕੱਰਰ ਕੀਤਾ ਗਿਆ ਹੈ, ਅਤੇ ਹਰ ਪੱਖ ਦੁਆਰਾ ਵੱਖਰੇ ਵਿਚਾਰਾਂ ਲਈ ਕੁਝ ਸਬੂਤ ਦਿੱਤੇ ਗਏ ਹਨ, ਅਗਲੇਰੀਆਂ ਜਮ੍ਹਾ ਬੇਨਤੀਆਂ ਮਾਹਰ ਮੁਲਾਂਕਣ ਦੁਆਰਾ ਪ੍ਰਾਪਤ ਕੀਤੀਆਂ ਜਾਣੀਆਂ ਹਨ, ਸਿਵਾਏ ਜਿਥੇ ਭਾਗੀਦਾਰ ਕਲਾਸ ਮੈਂਬਰ ਨੇ ਮੁਲਾਂਕਣ ਪ੍ਰਾਪਤ ਕਰਨ ਤੋਂ ਬਾਅਦ 28 ਦਿਨਾਂ ਦੇ ਅੰਦਰ, ਜਾਂ ਮੁੜ-ਮੁਲਾਂਕਣ ਪ੍ਰਾਪਤ ਕਰਨ ਦੇ 28 ਦਿਨਾਂ ਦੇ ਅੰਦਰ-ਅੰਦਰ ਜਵਾਬਦੇਹ ਦੇ ਮੁਲਾਂਕਣ ਦਾ ਜਵਾਬ ਨਹੀਂ ਦਿੱਤਾ (ਜੇ ਕੋਈ ਹੈ ਤਾਂ)। ਵਿਭਾਗ ਕਿਸੇ ਵੀ ਸਮੇਂ ਕਿਸੇ ਮਾਮਲੇ ਨੂੰ ਮੁਢਲੇ ਮੁਲਾਂਕਣ ਤੋਂ ਬਾਅਦ ਮਾਹਰ ਮੁਲਾਂਕਣ ਲਈ ਭੇਜ ਸਕਦਾ ਹੈ।
ਕਮਿਸ਼ਨਰ ਉਹਨਾਂ ਦਾਅਵਿਆਂ ਲਈ ਭੁਗਤਾਨ ਯੋਗ ਮੁਆਵਜ਼ੇ ਦੀ ਰਕਮ ਦੀ ਘੋਸ਼ਣਾ ਕਰੇਗਾ ਜੋ ਪ੍ਰਕਿਰਿਆ ਦੇ ਖਤਮ ਹੋਣ 'ਤੇ ਅਣਸੁਲਝੇ ਰਹਿੰਦੇ ਹਨꓲ
ਕਮਿਸ਼ਨਰ ਨੇ ਪਾਇਆ ਕਿ ਕਲਾਸ ਮੈਂਬਰ ਜਿਨ੍ਹਾਂ ਨੇ ਨਿਰਧਾਰਤ ਤਾਰੀਖ ਤੋਂ ਪਹਿਲਾਂ OAIC ਨੂੰ ਕੋਈ ਬੇਨਤੀ ਜਮ੍ਹਾ ਅਤੇ/ਜਾਂ ਸਬੂਤ ਮੁਹੱਈਆ ਨਹੀਂ ਕਰਵਾਏ, ਅਤੇ ਜਿਨ੍ਹਾਂ ਨੇ ਇਸਤੋਂ ਬਾਹਰ ਹੋਣ ਦੀ ਚੋਣ ਨਹੀਂ ਕੀਤੀ, ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਨ੍ਹਾਂ ਦੀ ਨਿੱਜਤਾ ਵਿਚ ਦਖਲ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਘਾਟਾ ਜਾਂ ਨੁਕਸਾਨ ਹੋਇਆ ਹੈ, ਅਤੇ ਐਲਾਨ ਕੀਤਾ ਹੈ ਕਿ ਉਨ੍ਹਾਂ ਵਿਅਕਤੀਆਂ ਦੇ ਸੰਬੰਧ ਵਿੱਚ ਕੀਤੀ ਜਾਣ ਵਾਲੀ ਕਿਸੇ ਵੀ ਅਗਲੀ ਕਾਰਵਾਈ ਲਈ ਇਹ ਅਣਉਚਿਤ ਹੋਵੇਗਾꓲ
ਅਕਸਰ ਪੁੱਛੇ ਜਾਣ ਵਾਲੇ ਸਵਾਲ
ਮੈਨੂੰ ਪੱਕਾ ਯਕੀਨ ਨਹੀਂ ਹੈ ਕਿ ਜੇ ਨਿਰਣਾ ਮੇਰੇ 'ਤੇ ਲਾਗੂ ਹੁੰਦਾ ਹੈ?
ਜੇ ਤੁਸੀਂ 31 ਜਨਵਰੀ 2014 ਦੀ ਅੱਧੀ ਰਾਤ ਨੂੰ ਮੁੱਖ ਭੂਮੀ ਆਸਟਰੇਲੀਆ ਜਾਂ ਕ੍ਰਿਸਮਸ ਆਈਲੈਂਡ 'ਤੇ ਇਮੀਗ੍ਰੇਸ਼ਨ ਨਜ਼ਰਬੰਦੀ ਵਿਚ ਸੀ, ਅਤੇ ਤੁਸੀਂ ਪ੍ਰਤੀਨਿਧੀ ਸ਼ਿਕਾਇਤ ਦਾ ਹਿੱਸਾ ਬਣਨ ਤੋਂ ਬਾਹਰ ਹੋਣ ਦੀ ਚੋਣ ਨਹੀਂ ਕੀਤੀ, ਤਾਂ ਇਹ ਨਿਰਣਾ ਤੁਹਾਡੇ ਲਈ ਇਕ 'ਕਲਾਸ ਮੈਂਬਰ' ਵਜੋਂ ਹੈꓲ
ਕਲਾਸ ਮੈਂਬਰਾਂ ਵਿੱਚ 5,867 ਲੋਕ ਸ਼ਾਮਲ ਹਨ ਜੋ ਇਮੀਗ੍ਰੇਸ਼ਨ ਨਜ਼ਰਬੰਦੀ ਸਹੂਲਤਾਂ ਅਤੇ ਬਦਲਵੇਂ ਨਜ਼ਰਬੰਦੀ ਸਥਾਨਾਂ ਵਿੱਚ ਸਨ (ਮੁੱਖ ਭੂਮੀ ਉੱਤੇ ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ 3,967 ਲੋਕਾਂ ਅਤੇ ਕ੍ਰਿਸਮਿਸ ਆਈਲੈਂਡ ਉੱਤੇ ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ 1,900 ਲੋਕਾਂ ਸਮੇਤ) ਅਤੇ ਨਾਲ ਹੀ 3,391 ਲੋਕ ਜੋ 31 ਜਨਵਰੀ 2014 ਦੀ ਅੱਧੀ ਰਾਤ ਨੂੰ ਨਿਵਾਸ ਨਿਰਣੇ ਅਧੀਨ ਕਮਿਉਨਿਟੀ ਵਿੱਚ ਰਹਿ ਰਹੇ ਸਨꓲ
ਕੀ ਸਾਰੇ ਕਲਾਸ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ?
ਨਹੀਂ।
ਕਲਾਸ ਮੈਂਬਰ ਜਿਨ੍ਹਾਂ ਨੇ ਬੇਨਤੀ ਜਮ੍ਹਾਂ ਕੀਤੀ ਸੀ ਅਤੇ/ਜਾਂ ਨੋਟਿਸ ਦੇ ਜਵਾਬ ਵਿਚ ਸਬੂਤ ਪ੍ਰਦਾਨ ਕੀਤੇ ਸਨ, ਜੋ ਇਹ ਦਰਸਾਉਂਦੇ ਹਨ ਕਿ ਕਲਾਸ ਮੈਂਬਰ ਨੂੰ ਡਾਟਾ ਉਲੰਘਣਾ ਦੇ ਨਤੀਜੇ ਵਜੋਂ ਘਾਟਾ ਜਾਂ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਕਮਿਸ਼ਨਰ ਦੁਆਰਾ ਨਿਰਧਾਰਤ ਢੰਗ ਨਾਲ ਮੁਆਵਜ਼ਾ ਦਿੱਤਾ ਜਾਣਾ ਹੈꓲ
ਕਲਾਸ ਮੈਂਬਰ ਜਿਨ੍ਹਾਂ ਨੇ ਅੰਤਮ ਤਾਰੀਖ ਤੋਂ ਪਹਿਲਾਂ OAIC ਨੂੰ ਬੇਨਤੀ ਜਮ੍ਹਾ ਨਹੀਂ ਕੀਤੀ ਸੀ ਅਤੇ/ਜਾਂ ਘਾਟੇ ਜਾਂ ਨੁਕਸਾਨ ਹੋਣ ਦਾ ਸਬੂਤ ਨਹੀਂ ਦਿੱਤਾ ਸੀ, ਅਤੇ ਜਿਨ੍ਹਾਂ ਨੇ ਬਾਹਰ ਹੋਣਾ ਨਹੀਂ ਚੁਣਿਆ, ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਨ੍ਹਾਂ ਦੀ ਨਿੱਜਤਾ ਵਿੱਚ ਦਖਲ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਘਾਟਾ ਜਾਂ ਨੁਕਸਾਨ ਹੋਇਆ ਹੈꓲ ਇਸ ਲਈ, ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਵੇਗਾꓲ
ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਨੂੰ ਮੁਆਵਜ਼ਾ ਦਿੱਤਾ ਜਾਣਾ ਹੈ?
ਕਲਾਸ ਮੈਂਬਰ ਜਿਨ੍ਹਾਂ ਨੇ ਬੇਨਤੀ ਜਮ੍ਹਾਂ ਕੀਤੀ ਸੀ ਅਤੇ/ਜਾਂ ਨੋਟਿਸ ਦੇ ਜਵਾਬ ਵਿਚ ਸਬੂਤ ਪ੍ਰਦਾਨ ਕੀਤੇ ਸਨ, ਜੋ ਇਹ ਦਰਸਾਉਂਦੇ ਹਨ ਕਿ ਕਲਾਸ ਮੈਂਬਰ ਨੂੰ ਡਾਟਾ ਉਲੰਘਣਾ ਦੇ ਨਤੀਜੇ ਵਜੋਂ ਘਾਟਾ ਜਾਂ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਕਮਿਸ਼ਨਰ ਦੁਆਰਾ ਨਿਰਧਾਰਤ ਢੰਗ ਨਾਲ ਮੁਆਵਜ਼ਾ ਦਿੱਤਾ ਜਾਣਾ ਹੈꓲ
ਜੇ ਤੁਸੀਂ ਇਹਨਾਂ ਭਾਗੀਦਾਰ ਕਲਾਸ ਮੈਂਬਰਾਂ ਵਿਚੋਂ ਕੋਈ ਹੋ, ਤਾਂ ਵਿਭਾਗ ਤੁਹਾਨੂੰ ਤੁਹਾਡੇ ਦਾਅਵੇ ਦੇ ਮੁਲਾਂਕਣ ਬਾਰੇ ਸਲਾਹ ਦੇਣ ਲਈ ਲਿਖੇਗਾ, ਅਤੇ ਤੁਹਾਨੂੰ ਉਨ੍ਹਾਂ ਦੇ ਮੁਲਾਂਕਣ ਨੂੰ ਸਵੀਕਾਰਣ ਜਾਂ ਰੱਦ ਕਰਨ ਦਾ ਮੌਕਾ ਦੇਵੇਗਾꓲ
ਜੇ ਤੁਹਾਨੂੰ ਪੱਕਾ ਯਕੀਨ ਨਹੀਂ ਹੈ ਕਿ ਕੀ ਤੁਸੀਂ ਉਨ੍ਹਾਂ ਕਲਾਸ ਮੈਂਬਰਾਂ ਵਿਚੋਂ ਇਕ ਹੋ ਜਿਸ ਨੂੰ ਕਮਿਸ਼ਨਰ ਦੁਆਰਾ ਨਿਰਧਾਰਤ ਢੰਗ ਅਨੁਸਾਰ ਮੁਆਵਜ਼ਾ ਦਿੱਤਾ ਜਾਣਾ ਹੈ, ਤਾਂ ਤੁਸੀਂ OAIC ਨੂੰ enquiries@oaic.gov.au 'ਤੇ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋꓲ
ਅਗਲੇ ਕਦਮ ਕੀ ਹਨ?
ਜੇ ਤੁਸੀਂ ਹਿੱਸਾ ਲੈਣ ਵਾਲੇ ਕਲਾਸ ਮੈਂਬਰਾਂ ਵਿਚੋਂ ਇਕ ਹੋ, ਤਾਂ ਅਗਲਾ ਕਦਮ ਵਿਭਾਗ ਵਲੋਂ ਤੁਹਾਨੂੰ ਲਿਖਤ ਰੂਪ ਵਿਚ ਇਹ ਦੱਸਿਆ ਜਾਵੇਗਾ ਕਿ :
- ਉਹਨਾਂ ਦੀ ਸਾਰਣੀ 1 ਦੇ ਹਵਾਲੇ ਨਾਲ ਤੁਹਾਡੇ ਦਾਅਵੇ ਦੇ ਘਾਟੇ ਜਾਂ ਨੁਕਸਾਨ ਦੀ ਸ਼੍ਰੇਣੀ ਦਾ ਮੁਲਾਂਕਣ ਕਿਥੇ ਆਉਂਦਾ ਹੈ
- ਉਹਨਾਂ ਅਨੁਸਾਰ ਗੈਰ-ਆਰਥਿਕ ਨੁਕਸਾਨ ਅਤੇ/ਜਾਂ ਆਰਥਿਕ ਨੁਕਸਾਨ ਲਈ ਤੁਹਾਨੂੰ ਮੁਆਵਜ਼ਾ ਦੇਣ ਯੋਗ ਭੁਗਤਾਨ ਦੀ ਰਕਮ ਦਾ ਮੁਲਾਂਕਣ
- ਮੁਲਾਂਕਣ ਦੇ ਉਹਨਾਂ ਦੇ ਕਾਰਨ, ਅਤੇ
- ਇੱਕ ਫਾਰਮ ਜੋ ਤੁਹਾਡੇ ਦੁਆਰਾ ਵਿਭਾਗ ਦੇ ਮੁਲਾਂਕਣ ਨਾਲ ਤੁਹਾਡੀ ਰਜ਼ਾਮੰਦੀ ਜਾਂ ਅਸਹਿਮਤੀ ਦਰਸਾਉਣ ਲਈ ਪੂਰਾ ਕੀਤਾ ਜਾਵੇਗਾꓲ
ਤੁਹਾਡੇ ਕੋਲ ਵਿਭਾਗ ਵਲੋਂ ਮੁਲਾਂਕਣ ਪ੍ਰਾਪਤ ਕਰਨ ਤੋਂ ਬਾਅਦ ਇਸ ਮੁਲਾਂਕਣ ਦਾ ਜਵਾਬ ਦੇਣ ਲਈ 28 ਦਿਨ ਹੋਣਗੇꓲ ਜੇ ਤੁਹਾਨੂੰ ਮੁਲਾਂਕਣ 'ਤੇ ਵਿਚਾਰ ਕਰਨ ਲਈ ਹੋਰ ਸਮੇਂ ਦੀ ਜਰੂਰਤ ਹੈ, ਤਾਂ ਕਿਰਪਾ ਕਰਕੇ ਵਿਭਾਗ ਦੇ ਨਾਲ ਸੰਪਰਕ ਕਰਕੇ ਸਮਾਂ ਵਧਾਉਣ ਦੀ ਬੇਨਤੀ ਕਰੋꓲ
ਜੇ ਮੈਂ ਵਿਭਾਗ ਦੇ ਮੁਲਾਂਕਣ ਨਾਲ ਸਹਿਮਤ ਹਾਂ ਤਾਂ ਕੀ ਹੋਵੇਗਾ?
ਜੇ ਤੁਸੀਂ ਆਪਣੇ ਦਾਅਵੇ ਲਈ ਵਿਭਾਗ ਵਲੋਂ ਕੀਤੇ ਮੁਆਵਜ਼ੇ ਦੇ ਮੁਲਾਂਕਣ ਨਾਲ ਸਹਿਮਤ ਹੋ, ਤਾਂ ਤੁਸੀਂ ਮੁਲਾਂਕਣ ਦੇ ਨਾਲ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਜਵਾਬ ਫਾਰਮ ਨੂੰ ਭਰ ਸਕਦੇ ਹੋꓲ ਜਵਾਬ ਫਾਰਮ ਵਿੱਚ ਤੁਹਾਨੂੰ ਵਿਭਾਗ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਮੁਲਾਂਕਣ ਨਾਲ ਸਹਿਮਤ ਹੋ, ਇਸ ਮਾਮਲੇ ਵਿੱਚ ਵਿਭਾਗ ਤੁਹਾਨੂੰ ਉਚਿਤ ਅਵਧੀ ਦੇ ਅੰਦਰ ਤੁਹਾਡੇ ਨਾਮਜ਼ਦ ਬੈਂਕ ਖਾਤੇ ਵਿੱਚ ਮੁਆਵਜ਼ੇ ਦੀ ਰਾਸ਼ੀ ਦੀ ਅਦਾਇਗੀ ਕਰੇਗਾꓲ ਆਮ ਤੌਰ 'ਤੇ, ਇਹ ਸਹਿਮਤੀ ਉੱਤੇ ਪਹੁੰਚਣ ਦੇ 14 ਦਿਨਾਂ ਦੇ ਅੰਦਰ- ਅੰਦਰ ਹੁੰਦਾ ਹੈ, ਕਿਸੇ ਵੀ ਅਦਾਇਗੀ ਦੀ ਵਾਪਸੀ ਦੀਆਂ ਜ਼ਿੰਮੇਵਾਰੀਆਂ ਬਾਰੇ ਮੈਡੀਕੇਅਰ ਦੁਆਰਾ ਪੁਸ਼ਟੀਕਰਣ ਦੇ ਅਧੀਨ ਹੈ, ਜਿਥੇ ਲਾਗੂ ਹੁੰਦਾ ਹੈꓲ
ਅਦਾਇਗੀ ਦੀ ਵਾਪਸੀ ਅਤੇ ਨੋਟੀਫਿਕੇਸ਼ਨ ਦੀਆਂ ਜ਼ਿੰਮੇਵਾਰੀਆਂ ਕੁਝ ਪੇਸ਼ੇਵਰ ਸੇਵਾਵਾਂ ਦੇ ਸੰਬੰਧ ਵਿੱਚ ਪੈਦਾ ਹੁੰਦੀਆਂ ਹਨ ਜੋ ਤੁਹਾਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਪਰ ਮੈਡੀਕੇਅਰ ਦੁਆਰਾ ਭੁਗਤਾਨ ਕੀਤੀਆਂ ਜਾਂਦੀਆਂ ਹਨꓲ ਵਧੇਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈꓲ ਮੁਆਵਜ਼ੇ ਦੀ ਅਦਾਇਗੀ ਕਿਸੇ ਸੈਂਟਰਲਿੰਕ ਭੁਗਤਾਨ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ ਜੋ ਤੁਸੀਂ ਪ੍ਰਾਪਤ ਕਰ ਰਹੇ ਹੋꓲ
ਤੁਹਾਨੂੰ ਵਿਭਾਗ ਵਲੋਂ ਕੀਤਾ ਮੁਲਾਂਕਣ ਪ੍ਰਾਪਤ ਹੋਣ ਦੇ 28 ਦਿਨਾਂ ਦੇ ਅੰਦਰ-ਅੰਦਰ ਜਵਾਬ ਫਾਰਮ ਨੂੰ ਵਿਭਾਗ ਨੂੰ ਵਾਪਸ ਕਰਨਾ ਚਾਹੀਦਾ ਹੈꓲ
ਜੇ ਮੈਂ ਵਿਭਾਗ ਦੇ ਮੁਲਾਂਕਣ ਨਾਲ ਸਹਿਮਤ ਨਹੀਂ ਹਾਂ ਤਾਂ ਕੀ ਹੋਵੇਗਾ ?
ਜੇ ਤੁਸੀਂ ਆਪਣੇ ਦਾਅਵੇ ਲਈ ਵਿਭਾਗ ਵਲੋਂ ਕੀਤੇ ਮੁਆਵਜ਼ੇ ਦੇ ਮੁਲਾਂਕਣ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਵਿਭਾਗ ਦੁਆਰਾ ਤੁਹਾਨੂੰ ਪ੍ਰਦਾਨ ਕੀਤੇ ਗਏ ਜਵਾਬ ਫਾਰਮ ਨੂੰ ਇਹ ਦਰਸਾਉਣ ਲਈ ਭਰਨਾ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਦੇ ਮੁਲਾਂਕਣ ਨੂੰ ਰੱਦ ਕਰਦੇ ਹੋꓲ ਤੁਹਾਨੂੰ ਵਿਭਾਗ ਵਲੋਂ ਕੀਤੇ ਮੁਲਾਂਕਣ ਪ੍ਰਾਪਤ ਹੋਣ ਦੇ 28 ਦਿਨਾਂ ਦੇ ਅੰਦਰ-ਅੰਦਰ ਜਵਾਬ ਫਾਰਮ ਨੂੰ ਵਿਭਾਗ ਨੂੰ ਵਾਪਸ ਕਰਨਾ ਚਾਹੀਦਾ ਹੈꓲ
ਬਹੁਤੇ ਮਾਮਲਿਆਂ ਵਿੱਚ, ਵਿਭਾਗ ਮੁਆਵਜ਼ੇ ਲਈ ਤੁਹਾਡੇ ਦਾਅਵੇ ਦਾ ਮੁੜ-ਮੁਲਾਂਕਣ ਕਰੇਗਾ ਅਤੇ ਤੁਹਾਨੂੰ ਉਹਨਾਂ ਦੇ ਮੁੜ-ਮੁਲਾਂਕਣ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਲਈ ਇੱਕ ਹੋਰ ਮੌਕਾ ਪ੍ਰਦਾਨ ਕਰੇਗਾꓲ ਕੁਝ ਮਾਮਲਿਆਂ ਵਿੱਚ, ਵਿਭਾਗ ਮੁੜ-ਮੁਲਾਂਕਣ ਦੀ ਥਾਂ ਤੁਹਾਡੇ ਦਾਅਵੇ ਨੂੰ ਮਾਹਰ ਮੁਲਾਂਕਣ ਕਰਵਾਉਣ ਲਈ ਦੇ ਸਕਦਾ ਹੈꓲ ਇਸ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਲਈ ਵਿਭਾਗ ਦੁਆਰਾ ਮੁੜ-ਮੁਲਾਂਕਣ ਪ੍ਰਾਪਤ ਕਰਨ ਤੋਂ ਬਾਅਦ ਤੁਹਾਡੇ ਕੋਲ ਹੋਰ 28 ਦਿਨ ਹੋਣਗੇꓲ ਇੱਕ ਵਾਰ ਫਿਰ, ਜੇ ਤੁਹਾਨੂੰ ਮੁੜ-ਮੁਲਾਂਕਣ 'ਤੇ ਵਿਚਾਰ ਕਰਨ ਲਈ ਹੋਰ ਸਮਾਂ ਚਾਹੀਦਾ ਹੈ ਤਾਂ ਕਿਰਪਾ ਕਰਕੇ ਵਿਭਾਗ ਦੇ ਨਾਲ ਸਮੇਂ ਦੀ ਮਿਆਦ ਵਧਾਉਣ ਲਈ ਬੇਨਤੀ ਕਰਨ ਲਈ ਸੰਪਰਕ ਕਰੋꓲ
ਜੇ ਤੁਸੀਂ ਵਿਭਾਗ ਦੇ ਮੁਲਾਂਕਣ ਨੂੰ ਇਸ ਅਧਾਰ 'ਤੇ ਰੱਦ ਕਰਦੇ ਹੋ ਕਿ ਤੁਹਾਨੂੰ ਸਾਰਣੀ ਵਿਚ ਜਿਸ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਤੁਸੀਂ ਉਸ ਨਾਲ ਸਹਿਮਤ ਨਹੀਂ ਹੋ, ਅਤੇ ਵੱਖਰੇ ਨਜ਼ਰੀਏ ਲਈ ਹਰ ਪੱਖ ਦੁਆਰਾ ਕੁਝ ਸਬੂਤ ਮੁਹੱਈਆ ਕਰਵਾਏ ਗਏ ਹਨ, ਤਾਂ ਮਾਹਰ ਮੁਲਾਂਕਣ ਦੁਆਰਾ ਹੋਰ ਜਮ੍ਹਾ ਬੇਨਤੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨꓲ ਕੁਝ ਮਾਮਲਿਆਂ ਵਿੱਚ, ਵਿਭਾਗ ਇਸ ਦੀ ਬਜਾਏ ਮੁੜ-ਮੁਲਾਂਕਣ ਦੇ ਬਦਲੇ ਤੁਹਾਡੇ ਦਾਅਵੇ ਨੂੰ ਮਾਹਰ ਮੁਲਾਂਕਣ ਲਈ ਭੇਜ ਸਕਦਾ ਹੈꓲ
ਜੇ ਮੈਂ ਵਿਭਾਗ ਦੇ ਮੁਲਾਂਕਣ ਜਾਂ ਮੁੜ-ਮੁਲਾਂਕਣ ਦਾ ਜਵਾਬ ਨਾ ਦੇਵਾਂ ਤਾਂ ਕੀ ਹੁੰਦਾ ਹੈ?
ਕਿਸੇ ਵੀ ਸਮੇਂ ਦੀ ਮਿਆਦ ਵਧਾਉਣ ਦੇ ਅਧੀਨ, ਜੇ ਤੁਸੀਂ ਮੁਲਾਂਕਣ ਪ੍ਰਾਪਤ ਹੋਣ ਤੋਂ ਬਾਅਦ 28 ਦਿਨਾਂ ਦੇ ਅੰਦਰ ਵਿਭਾਗ ਦੇ ਮੁਲਾਂਕਣ ਦਾ ਜਵਾਬ ਦੇਣ ਵਿੱਚ ਅਸਫਲ ਰਹਿੰਦੇ ਹੋ, ਜਾਂ ਤੁਸੀਂ ਮੁੜ-ਮੁਲਾਂਕਣ ਪ੍ਰਾਪਤ ਹੋਣ ਤੋਂ ਬਾਅਦ 28 ਦਿਨਾਂ ਦੇ ਅੰਦਰ ਵਿਭਾਗ ਦੇ ਮੁੜ-ਮੁਲਾਂਕਣ (ਜੇ ਕੋਈ ਹੈ ਤਾਂ) ਦਾ ਜਵਾਬ ਦੇਣ ਵਿੱਚ ਅਸਫਲ ਹੋ ਜਾਂਦੇ ਹੋ, ਤਾਂ ਵਿਭਾਗ OAIC ਨੂੰ ਦੱਸ ਦੇਵੇਗਾ ਕਿ ਤੁਸੀਂ ਜਵਾਬ ਨਹੀਂ ਦਿੱਤਾ ਹੈ, ਅਤੇ ਕਮਿਸ਼ਨਰ ਤੁਹਾਡੇ ਦਾਅਵੇ ਲਈ ਮੁਆਵਜ਼ੇ ਦੀ ਮਾਤਰਾ ਘੋਸ਼ਿਤ ਕਰਨ ਲਈ ਅੱਗੇ ਕਾਰਵਾਈ ਵਧਾਵੇਗਾꓲ
ਮਾਹਰ ਮੁਲਾਂਕਣ ਕੀ ਹੈ?
ਮਾਹਰ ਮੁਲਾਂਕਣ ਵਿਚ ਖੁਦਮੁਖਤਿਆਰ ਤੀਜੀ ਧਿਰ ਦਾ ਮਾਹਰ ਸ਼ਾਮਲ ਹੁੰਦਾ ਹੈ ਜੋ ਮੁਲਾਂਕਣ ਕਰਦਾ ਹੈꓲ ਮਾਹਰ ਆਪਣੀ ਮੁਹਾਰਤ ਅਤੇ ਗਿਆਨ ਦੀ ਵਰਤੋਂ ਧਿਰਾਂ ਦੁਆਰਾ ਪੇਸ਼ ਕੀਤੇ ਗਏ ਸਬੂਤਾਂ ਦੇ ਅਧਾਰ 'ਤੇ ਮੁਲਾਂਕਣ ਕਰਨ ਲਈ ਕਰਦਾ ਹੈꓲ
ਮਾਹਰ/ਰਾਂ ਦੀ ਚੋਣ ਕਿਵੇਂ ਕੀਤੀ ਜਾਏਗੀ?
ਮਾਹਰ ਖੁਦਮੁਖਤਿਆਰ ਹੋਵੇਗਾ/ ਹੋਣਗੇ ਅਤੇ ਨਿਰਧਾਰਤ ਕੰਮ ਕਰਨ ਲਈ ਢੁਕਵੀਂ ਯੋਗਤਾ ਅਤੇ ਤਜਰਬੇ ਰੱਖਦੇ ਹੋਣਗੇ, ਜਿਵੇਂ ਕਿ OAIC ਦੁਆਰਾ ਪਛਾਣਿਆ ਗਿਆ ਹੈꓲ
ਵਿਭਾਗ ਅਤੇ ਸਲੇਟਰ ਅਤੇ ਗੋਰਡਨ (ਸਮੂਹਿਕ ਤੌਰ 'ਤੇ ਦੋਵੇਂ ਧਿਰਾਂ) ਮਾਹਰ/ਰਾਂ ਦੀ ਚੋਣ ਕਰਨਗੇ। ਇਕ ਵਾਰ ਪਾਰਟੀਆਂ ਵਲੋਂ ਮਾਹਰ/ਰਾਂ ਲਈ ਫ਼ੈਸਲਾ ਲੈਣ ਤੋਂ ਬਾਅਦ, ਪਾਰਟੀਆਂ OAIC ਨੂੰ ਜਾਣਕਾਰੀ ਕਮਿਸ਼ਨਰ ਦੀ ਮਨਜ਼ੂਰੀ ਲਈ ਮਾਹਰ/ਰਾਂ ਦੇ ਨਾਮ, ਉਨ੍ਹਾਂ ਦੇ ਪਿਛੋਕੜ, ਯੋਗਤਾਵਾਂ ਅਤੇ ਤਜ਼ਰਬੇ ਦੇ ਵੇਰਵੇ, ਅਤੇ ਇਸ ਬਾਰੇ ਸੰਖੇਪ ਵਿਆਖਿਆ ਕਿ ਉਹ ਕਿਉਂ ਢੁਕਵੇਂ ਹਨ, ਪ੍ਰਦਾਨ ਕਰੇਗੀꓲ
ਮਾਹਰ ਉਨ੍ਹਾਂ ਦਾ ਮੁਲਾਂਕਣ ਕਿਵੇਂ ਕਰੇਗਾ?
ਮਾਹਰ ਆਪਣੀ ਸਿਫ਼ਾਰਸ਼ ਇੱਥੇ ਉਪਲੱਬਧ ਕਮਿਸ਼ਨਰ ਦੇ ਨਿਰਣੇ ਵਿਚ ਦੱਸੇ ਗਏ ਆਰਥਿਕ ਅਤੇ ਗੈਰ-ਆਰਥਿਕ ਨੁਕਸਾਨ ਦਾ ਮੁਲਾਂਕਣ ਕਰਨ ਦੇ ਮਾਪਦੰਡਾਂ ਅਨੁਸਾਰ ਕਰੇਗਾ।
ਮਾਹਰ ਹਿੱਸਾ ਲੈਣ ਵਾਲੇ ਕਲਾਸ ਮੈਂਬਰ ਦੁਆਰਾ ਦਾਅਵਾ ਕੀਤੇ ਆਰਥਿਕ ਅਤੇ/ਜਾਂ ਗੈਰ-ਆਰਥਿਕ ਘਾਟੇ ਲਈ ਨੁਕਸਾਨ ਦੀ ਰਾਸ਼ੀ ਨਿਰਧਾਰਤ ਕਰੇਗਾꓲ ਉਪਰੋਕਤ ਸਾਰਣੀ 1 ਦੇ ਹਵਾਲੇ ਨਾਲ ਗੈਰ-ਆਰਥਿਕ ਘਾਟੇ ਲਈ ਹਰਜਾਨੇ ਦੀ ਮਾਤਰਾ ਮਾਹਰ ਦੁਆਰਾ ਨਿਰਧਾਰਤ ਕੀਤੀ ਜਾਏਗੀꓲ
ਗੈਰ-ਆਰਥਿਕ ਘਾਟੇ ਲਈ ਮੁਆਵਜ਼ੇ ਦੀ ਗਣਨਾ ਵਿੱਚ ਸਹਾਇਤਾ ਲਈ ਸਾਰਣੀ 1 ਨੂੰ ਤਿਆਰ ਕੀਤਾ ਗਿਆ ਹੈꓲ ਇਸਦਾ ਇਰਾਦਾ ਆਰਥਿਕ ਘਾਟੇ ਦੇ ਨੁਕਸਾਨ ਦੀ ਗਣਨਾ ਵਿੱਚ ਸਹਾਇਤਾ ਕਰਨਾ ਨਹੀਂ ਹੈꓲ ਆਰਥਿਕ ਘਾਟੇ ਲਈ ਹੋਏ ਨੁਕਸਾਨ ਦਾ ਮੁਲਾਂਕਣ ਕੇਸ-ਦਰ-ਕੇਸ ਦੇ ਅਧਾਰ 'ਤੇ ਕੀਤਾ ਜਾਵੇਗਾꓲ
ਮਾਹਰ ਮੁਲਾਂਕਣ ਦੀ ਇਹ ਪ੍ਰਕਿਰਿਆ ਕਾਗਜ਼ਾਂ 'ਤੇ ਕੀਤੀ ਜਾਏਗੀ। ਮਾਹਰ ਇੱਕ ਮੁਲਾਂਕਣ ਕਰੇਗਾ ਜਿਸ ਵਿੱਚ ਹਿੱਸਾ ਲੈਣ ਵਾਲੇ ਕਲਾਸ ਮੈਂਬਰ ਨੂੰ ਦਿੱਤੀ ਜਾਣ ਵਾਲੀ ਰਕਮ ਦੀ ਸਿਫਾਰਸ਼ ਇਸ ਅਧਾਰ 'ਤੇ ਕੀਤੀ ਜਾਵੇਗੀ:
- ਨੋਟਿਸ ਵਿਚ ਦਿਤੀ ਅੰਤਮ ਤਾਰੀਖ ਤੋਂ ਪਹਿਲਾਂ OAIC ਨੂੰ ਭਾਗੀਦਾਰ ਕਲਾਸ ਮੈਂਬਰ ਦੁਆਰਾ ਦਿਤੀਆਂ ਗਈਆਂ ਜਮ੍ਹਾਂ ਬੇਨਤੀਆਂ ਅਤੇ/ ਜਾਂ ਘਾਟੇ ਜਾਂ ਨੁਕਸਾਨ ਦੇ ਸਬੂਤ
- ਵਿਭਾਗ ਦਾ ਮੁਲਾਂਕਣ ਅਤੇ ਕਾਰਨ
- ਵਿਭਾਗ ਦਾ ਮੁੜ-ਮੁਲਾਂਕਣ (ਜੇ ਕੋਈ ਹੈ) ਅਤੇ ਕਾਰਨ
- ਭਾਗੀਦਾਰ ਕਲਾਸ ਮੈਂਬਰ ਦੇ ਜਵਾਬ ਫਾਰਮ/ ਮਾਂ ਵਿੱਚ ਸ਼ਾਮਲ ਕੋਈ ਵੀ ਜਾਣਕਾਰੀꓲ
ਮਾਹਰ ਉਨ੍ਹਾਂ ਦੀ ਸਿਫਾਰਸ਼ ਅਤੇ ਇਸ ਦੇ ਕਾਰਨਾਂ ਨੂੰ ਸਿੱਧੇ OAIC ਨੂੰ ਪ੍ਰਦਾਨ ਕਰੇਗਾ, ਬਾਕੀ ਧਿਰਾਂ ਨੂੰ ਨਕਲ ਭੇਜੀ ਜਾਵੇਗੀꓲ
ਕੀ ਮੈਨੂੰ ਮਾਹਰ ਨੂੰ ਆਪਣਾ ਮੁਲਾਂਕਣ ਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਹੋਰ ਬੇਨਤੀਆਂ ਜਮਾਂ ਕਰਵਾਉਣ ਜਾਂ ਸਬੂਤ ਪ੍ਰਦਾਨ ਕਰਨ ਦਾ ਮੌਕਾ ਦਿੱਤਾ ਜਾਵੇਗਾ?
ਨਹੀਂꓲ
ਧਿਰਾਂ ਨੂੰ ਮਾਹਰ ਨੂੰ ਹੋਰ ਬੇਨਤੀਆਂ ਜਮਾਂ ਕਰਵਾਉਣ ਜਾਂ ਸਬੂਤ ਮੁਹੱਈਆ ਕਰਾਉਣ ਦਾ ਮੌਕਾ ਨਹੀਂ ਮਿਲੇਗਾ, ਭਾਵੇਂ ਇਹ ਜ਼ੁਬਾਨੀ ਹੋਵੇ ਜਾਂ ਲਿਖਤ ਵਿਚꓲ
ਕੀ ਮਾਹਰ ਦਾ ਮੁਲਾਂਕਣ ਬੰਦਿਸ਼ ਵਾਲਾ ਹੈ?
ਨਹੀਂꓲ
ਮੁਲਾਂਕਣ ਦਾ ਪ੍ਰਭਾਵ ਸਿਫਾਰਸ਼ ਵਜੋਂ ਹੋਏਗਾ ਅਤੇ ਇਹ ਧਿਰਾਂ 'ਤੇ ਪਾਬੰਦ ਨਹੀਂ ਹੋਵੇਗਾꓲ
ਕੀ ਮੈਨੂੰ ਮਾਹਰ ਦੇ ਮੁਲਾਂਕਣ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਮੌਕਾ ਦਿੱਤਾ ਜਾਵੇਗਾ?
ਹਾਂꓲ
ਮਾਹਰ ਦੇ ਮੁਲਾਂਕਣ ਦੇ ਜਵਾਬ ਵਿੱਚ ਹੋਰ ਬੇਨਤੀਆਂ ਜਮ੍ਹਾ ਕਰਵਾਉਣ ਜਾਂ ਸਬੂਤ ਦੇਣ ਦਾ ਕੋਈ ਅਧਿਕਾਰ ਨਹੀਂ ਹੋਵੇਗਾꓲ ਹਾਲਾਂਕਿ, ਤੁਹਾਡੇ ਕੋਲ ਮਾਹਿਰ ਦੇ ਮੁਲਾਂਕਣ ਨੂੰ ਜਾਂ ਤਾਂ ਸਵੀਕਾਰ ਜਾਂ ਰੱਦ ਕਰਨ ਦਾ ਮੌਕਾ ਹੋਵੇਗਾꓲ
ਜੇ ਮੈਂ ਮਾਹਰ ਦੇ ਮੁਲਾਂਕਣ ਨਾਲ ਸਹਿਮਤ ਹਾਂ ਤਾਂ ਕੀ ਹੋਵੇਗਾ?
ਜੇ ਤੁਸੀਂ ਮਾਹਰ ਦੇ ਮੁਲਾਂਕਣ ਨਾਲ ਸਹਿਮਤ ਹੋ, ਤਾਂ ਤੁਹਾਨੂੰ ਵਿਭਾਗ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਤੁਸੀਂ ਸਹਿਮਤ ਹੋꓲ ਜੇ ਵਿਭਾਗ ਵੀ ਮੁਲਾਂਕਣ ਨਾਲ ਸਹਿਮਤ ਹੈ, ਤਾਂ ਵਿਭਾਗ ਤੁਹਾਨੂੰ ਮੁਆਵਜ਼ੇ ਦੀ ਰਾਸ਼ੀ ਦੀ ਰਕਮ ਵਾਜਬ ਮਿਆਦ ਦੇ ਅੰਦਰ ਅਦਾ ਕਰੇਗਾ. ਆਮ ਤੌਰ 'ਤੇ, ਇਹ ਰਜ਼ਾਮੰਦੀ 'ਤੇ ਪਹੁੰਚਣ ਦੇ 14 ਦਿਨਾਂ ਦੇ ਅੰਦਰ ਅੰਦਰ ਵਾਪਰਦਾ ਹੈ, ਕਿਸੇ ਵੀ ਵਾਪਸੀ ਯੋਗ ਮੁਆਵਜ਼ੇ ਦੀਆਂ ਜ਼ਿੰਮੇਵਾਰੀਆਂ ਬਾਰੇ ਮੈਡੀਕੇਅਰ ਦੁਆਰਾ ਪੁਸ਼ਟੀਕਰਣ ਦੇ ਅਧੀਨ ਹੈ, ਜਿਥੇ ਲਾਗੂ ਹੁੰਦਾ ਹੈꓲ
ਅਦਾਇਗੀ ਦੀ ਵਾਪਸੀ ਅਤੇ ਨੋਟੀਫਿਕੇਸ਼ਨ ਦੀਆਂ ਜ਼ਿੰਮੇਵਾਰੀਆਂ ਕੁਝ ਪੇਸ਼ੇਵਰ ਸੇਵਾਵਾਂ ਦੇ ਸੰਬੰਧ ਵਿੱਚ ਪੈਦਾ ਹੁੰਦੀਆਂ ਹਨ ਜੋ ਤੁਹਾਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਪਰ ਮੈਡੀਕੇਅਰ ਦੁਆਰਾ ਭੁਗਤਾਨ ਕੀਤੀਆਂ ਜਾਂਦੀਆਂ ਹਨꓲ ਵਧੇਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈꓲ
ਜੇ ਵਿਭਾਗ ਜਾਂ ਮੈਂ ਮਾਹਰ ਦੇ ਮੁਲਾਂਕਣ ਨਾਲ ਸਹਿਮਤ ਨਹੀਂ ਹਾਂ ਤਾਂ ਕੀ ਹੋਵੇਗਾ?
ਜੇ ਤੁਸੀਂ ਆਪਣੇ ਦਾਅਵੇ ਬਾਰੇ ਮਾਹਰ ਦੇ ਮੁਲਾਂਕਣ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਕਮਿਸ਼ਨਰ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਤੁਸੀਂ ਸਹਿਮਤ ਨਹੀਂ ਹੋ। ਜਾਂ ਫਿਰ, ਹੋ ਸਕਦਾ ਹੈ ਕਿ ਵਿਭਾਗ ਤੁਹਾਡੇ ਦਾਅਵੇ ਬਾਰੇ ਮਾਹਰ ਦੇ ਮੁਲਾਂਕਣ ਨਾਲ ਸਹਿਮਤ ਨਾ ਹੋਵੇ। ਇਹਨਾਂ ਦੋਵਾਂ ਸਥਿਤੀਆਂ ਵਿੱਚ ਕਮਿਸ਼ਨਰ ਤੁਹਾਡੇ ਦਾਅਵੇ ਲਈ ਮੁਆਵਜ਼ੇ ਦੀ ਮਾਤਰਾ ਨੂੰ ਨਿਰਧਾਰਤ ਕਰੇਗਾ। ਇਹ, ਜਿੰਨੀ ਜਲਦੀ ਸੰਭਵ ਹੋ ਸਕੇ, ਹੋਵੇਗਾ, ਪਰ ਨਿਰਣੇ ਦੀ ਮਿਤੀ ਤੋਂ 12 ਮਹੀਨਿਆਂ ਬਾਅਦ ਨਹੀਂ ਹੋਵੇਗਾ।
ਨਿਰਣੇ ਤੋਂ ਬਾਅਦ, ਫਿਰ ਵਿਭਾਗ ਤੁਹਾਨੂੰ ਮੁਆਵਜ਼ੇ ਦੀ ਰਕਮ ਕਮਿਸ਼ਨਰ ਦੁਆਰਾ ਨਿਰਧਾਰਤ ਸਮੇਂ ਦੇ ਅੰਦਰ ਅਦਾ ਕਰੇਗਾ। ਆਮ ਤੌਰ 'ਤੇ, ਇਹ ਨਿਰਣੇ ਬਾਰੇ ਸੂਚਿਤ ਕੀਤੇ ਜਾਣ ਦੇ 14 ਦਿਨਾਂ ਦੇ ਅੰਦਰ ਅੰਦਰ ਹੁੰਦਾ ਹੈ, ਕਿਸੇ ਵੀ ਵਾਪਸੀ ਯੋਗ ਮੁਆਵਜ਼ੇ ਦੀਆਂ ਜ਼ਿੰਮੇਵਾਰੀਆਂ ਬਾਰੇ ਮੈਡੀਕੇਅਰ ਦੁਆਰਾ ਪੁਸ਼ਟੀਕਰਣ ਦੇ ਅਧੀਨ ਹੈ, ਜਿਥੇ ਲਾਗੂ ਹੁੰਦਾ ਹੈ।
ਪ੍ਰਤੀਨਿਧੀ ਸ਼ਿਕਾਇਤਕਰਤਾ ਦੀ ਕੀ ਭੂਮਿਕਾ ਹੈ?
ਪ੍ਰਤੀਨਿਧੀ ਸ਼ਿਕਾਇਤਕਰਤਾ ਨੇ ਕਲਾਸ ਮੈਂਬਰਾਂ ਵਲੋਂ OAIC ਨੂੰ ਗੁਪਤਤਾ ਦੀ ਸ਼ਿਕਾਇਤ ਕੀਤੀ ਸੀ ਅਤੇ ਇਹ ਕਲਾਸ ਮੈਂਬਰਾਂ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਦਾ ਹੈ। ਸਲੇਟਰ ਅਤੇ ਗੋਰਡਨ ਪ੍ਰਤੀਨਿਧੀ ਸ਼ਿਕਾਇਤਕਰਤਾ ਲਈ ਕੰਮ ਕਰਦੇ ਹਨ।
ਹਾਲਾਂਕਿ ਪ੍ਰਤੀਨਿਧੀ ਸ਼ਿਕਾਇਤਕਰਤਾ ਆਮ ਤੌਰ 'ਤੇ ਕਲਾਸ ਮੈਂਬਰਾਂ ਦੇ ਦਾਅਵਿਆਂ ਦੇ ਪ੍ਰਬੰਧਨ ਲਈ ਪ੍ਰਕਿਰਿਆ ਵਿਚ ਸ਼ਾਮਲ ਹੁੰਦਾ ਰਿਹਾ ਹੈ ਅਤੇ ਹੋਣਾ ਜਾਰੀ ਰੱਖੇਗਾ, ਜਿਵੇਂ ਕਿ ਮਾਹਰ/ਰਾਂ ਦੀ ਵਿਭਾਗ ਨਾਲ ਚੋਣ ਕਰਨਾ ਅਤੇ ਭਾਗ ਲੈਣ ਵਾਲੇ ਕਲਾਸ ਮੈਂਬਰਾਂ ਨੂੰ ਖਰੜਾ ਪੱਤਰ ਵਿਹਾਰ ਨੂੰ ਅੰਤਮ ਰੂਪ ਦੇਣ ਵਿਚ ਸਹਾਇਤਾ ਕਰਨਾ, ਪਰ ਪ੍ਰਤੀਨਿਧੀ ਸ਼ਿਕਾਇਤਕਰਤਾ ਦੀ ਹਰੇਕ ਵਿਅਕਤੀਗਤ ਦਾਅਵੇ ਨੂੰ ਸੁਲਝਾਉਣ ਵਿਚ ਭੂਮਿਕਾ ਨਹੀਂ ਹੁੰਦੀ ਹੈ।
ਵਿਭਾਗ ਦੀ ਕੀ ਭੂਮਿਕਾ ਹੈ?
ਵਿਭਾਗ ਦੀ ਭੂਮਿਕਾ ਇਹ ਹੈ:
- ਮੁਲਾਂਕਣ ਕਰਨਾ ਕਿ ਉਪਰੋਕਤ ਦਿਤੀ ਸਾਰਣੀ 1 ਵਿੱਚ ਦਾਅਵੇ ਦੀ ਘਾਟੇ ਜਾਂ ਨੁਕਸਾਨ ਦੀ ਕਿਹੜੀ ਸ਼੍ਰੇਣੀ ਹੈ
- ਦਾਅਵੇ 'ਤੇ ਭੁਗਤਾਨ ਯੋਗ ਹਰਜਾਨੇ ਦੀ ਰਕਮ ਦੀ ਪੇਸ਼ਕਸ਼
- ਹਰੇਕ ਭਾਗੀਦਾਰ ਕਲਾਸ ਮੈਂਬਰ ਨਾਲ ਮੁਆਵਜ਼ੇ ਦੀ ਰਕਮ 'ਤੇ ਰਜ਼ਾਮੰਦੀ ਲੈਣਾ
- ਕਿਸੇ ਵਿਵਾਦਿਤ ਦਾਅਵੇ ਦਾ ਮੁੜ-ਮੁਲਾਂਕਣ ਕਰਨਾ ਜੇ ਉਹ ਅਜਿਹਾ ਕਰਨਾ ਚਾਹੁੰਦਾ ਹੈ ਤਾਂ
- ਪ੍ਰਤੀਨਿਧੀ ਸ਼ਿਕਾਇਤਕਰਤਾ ਦੇ ਨਾਲ ਮਾਹਰ ਦੀ ਚੋਣ ਕਰਨਾ, ਅਤੇ ਪ੍ਰਵਾਨਗੀ ਲਈ ਕਮਿਸ਼ਨਰ ਨੂੰ ਮਾਹਰ ਪੇਸ਼ ਕਰਨਾ
- ਕੁਝ ਖ਼ਾਸ ਸਥਿਤੀਆਂ ਵਿੱਚ ਕਲਾਸ ਮੈਂਬਰ ਨਾਲ ਮਾਹਰ ਮੁਲਾਂਕਣ ਵਿੱਚ ਸ਼ਾਮਲ ਹੋਣਾ
- ਉਹਨਾਂ ਦਾਅਵਿਆਂ ਬਾਰੇ OAIC ਨੂੰ ਦੱਸਣਾ ਜੋ ਅਣਸੁਲਝੇ ਰਹਿੰਦੇ ਹਨ।
ਕਮਿਸ਼ਨਰ ਦੀ ਕੀ ਭੂਮਿਕਾ ਹੈ?
ਕਮਿਸ਼ਨਰ ਇਸ ਪ੍ਰਕਿਰਿਆ ਦੀ ਨਿਗਰਾਨੀ ਕਰੇਗਾ ਅਤੇ ਪ੍ਰਕਿਰਿਆ ਦੇ ਅੰਤ 'ਤੇ ਅਣਸੁਲਝੇ ਰਹਿਣ ਵਾਲੇ ਕਿਸੇ ਵੀ ਦਾਅਵਿਆਂ ਲਈ ਭੁਗਤਾਨ ਯੋਗ ਮੁਆਵਜ਼ੇ ਦੀ ਰਕਮ ਨੂੰ ਨਿਰਧਾਰਤ ਕਰੇਗਾ।
ਇਸ ਪ੍ਰਕਿਰਿਆ ਦੀ ਨਿਗਰਾਨੀ ਕਰਦਿਆਂ, ਕਮਿਸ਼ਨਰ ਅਜਿਹੀਆਂ ਹੋਰ ਹਦਾਇਤਾਂ (ਜੇ ਕੋਈ ਹੈ) ਦੇ ਸਕਦਾ ਹੈ ਜੇ ਉਹ ਸੋਚਦੀ ਹੈ ਕਿ ਕੋਈ ਭਾਗੀਦਾਰ ਕਲਾਸ ਮੈਂਬਰ ਜਿਸ ਢੰਗ ਨਾਲ ਨਿਰਣੇ ਅਧੀਨ ਰਕਮ ਦਾ ਭੁਗਤਾਨ ਕਰਨ ਦੇ ਆਪਣੇ ਹੱਕ ਨੂੰ ਸਥਾਪਤ ਕਰਦਾ ਹੈ, ਜਾਂ ਭੁਗਤਾਨ ਲਈ ਕੋਈ ਭਾਗੀਦਾਰ ਕਲਾਸ ਮੈਂਬਰ ਦੇ ਹੱਕ ਦੇ ਸੰਬੰਧ ਵਿੱਚ ਕੋਈ ਵਿਵਾਦ ਨਿਰਧਾਰਤ ਕਰਨ ਦਾ ਤਰੀਕਾ ਜਾਇਜ਼ ਹੈ।
ਪਿਛਲੇ ਮੈਡੀਕੇਅਰ ਲਾਭਾਂ ਦੀ ਪ੍ਰਾਪਤੀ ਮੁਆਵਜ਼ੇ ਦੀ ਅਦਾਇਗੀ ਨੂੰ ਕਿਵੇਂ ਪ੍ਰਭਾਵਤ ਕਰੇਗੀ?
ਅਦਾਇਗੀ ਦੀ ਵਾਪਸੀ ਅਤੇ ਨੋਟੀਫਿਕੇਸ਼ਨ ਦੀਆਂ ਜ਼ਿੰਮੇਵਾਰੀਆਂ ਕੁਝ ਪੇਸ਼ੇਵਰ ਸੇਵਾਵਾਂ ਦੇ ਸੰਬੰਧ ਵਿੱਚ ਪੈਦਾ ਹੁੰਦੀਆਂ ਹਨ ਜੋ ਤੁਹਾਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਪਰ ਜਿਹੜੀਆਂ ਮੈਡੀਕੇਅਰ ਦੁਆਰਾ ਅਦਾ ਕੀਤੀਆਂ ਗਈਆਂ ਹਨ।
ਜੇ ਡਾਟਾ ਉਲੰਘਣਾ ਦੇ ਨਤੀਜੇ ਵਜੋਂ ਤੁਹਾਨੂੰ ਦਿੱਤੀ ਗਈ ਮੁਆਵਜ਼ੇ ਦੀ ਰਕਮ $5,000 ਤੋਂ ਉਪਰ ਹੈ, ਅਤੇ ਤੁਸੀਂ ਮੈਡੀਕੇਅਰ ਕਾਰਡ ਧਾਰਕ ਹੋ, ਤੁਹਾਨੂੰ ਕਿਸੇ ਮੁਆਵਜ਼ੇ ਦੀ ਅਦਾਇਗੀ ਕਰਨ ਤੋਂ ਪਹਿਲਾਂ ਤੁਹਾਨੂੰ ਮੈਡੀਕੇਅਰ ਤੋਂ ਪਿਛਲੇ ਲਾਭਾਂ ਦੇ ਨੋਟਿਸ (ਨੋਟਿਸ ਆਫ਼ ਪਾਸਟ ਬੇਨੇਫਿਟਸ) ਦੀ ਬੇਨਤੀ ਕਰਨ ਦੀ ਜ਼ਰੂਰਤ ਹੋਵੇਗੀꓲ ਪਿਛਲੇ ਲਾਭਾਂ ਦੇ ਨੋਟਿਸ ਦੀ ਬੇਨਤੀ ਕਰਨ ਦਾ ਪਹਿਲਾ ਕਦਮ ਮੈਡੀਕੇਅਰ ਹਿਸਟਰੀ ਸਟੇਟਮੈਂਟ ਦੀ ਬੇਨਤੀ ਕਰਨਾ ਹੈ। ਤੁਸੀਂ ਹੇਠਾਂ ਲਿਖੀਆਂ ਵੈਬਸਾਈਟਾਂ 'ਤੇ ਜਾ ਕੇ ਇੱਕ ਮੈਡੀਕੇਅਰ ਹਿਸਟਰੀ ਸਟੇਟਮੈਂਟ ਲਈ ਬੇਨਤੀ ਕਰ ਸਕਦੇ ਹੋ: https://www.servicesaustralia.gov.au/individuals/forms/mo026.
ਕੀ ਮੁਆਵਜ਼ਾ ਮਿਲਣਾ ਮੇਰੇ ਸੈਂਟਰਲਿੰਕ ਭੁਗਤਾਨਾਂ ਨੂੰ ਪ੍ਰਭਾਵਤ ਕਰੇਗਾ?
ਤੁਹਾਨੂੰ ਮੁਆਵਜ਼ਾ ਮਿਲਣਾ ਤੁਹਾਨੂੰ ਪ੍ਰਾਪਤ ਹੋ ਰਹੇ ਕਿਸੇ ਵੀ ਸੈਂਟਰਲਿੰਕ ਭੁਗਤਾਨ ਨੂੰ ਪ੍ਰਭਾਵਤ ਕਰ ਸਕਦਾ ਹੈ। ਜੇ ਤੁਸੀਂ ਸੈਂਟਰਲਿੰਕ ਦੀਆਂ ਅਦਾਇਗੀਆਂ ਪ੍ਰਾਪਤ ਕਰ ਰਹੇ ਹੋ, ਤਾਂ ਤੁਹਾਨੂੰ ਆਪਣੇ ਨਿੱਜੀ ਹਾਲਾਤਾਂ 'ਤੇ ਕਿਸੇ ਪ੍ਰਭਾਵ ਬਾਰੇ ਵਿਚਾਰ ਵਟਾਂਦਰੇ ਲਈ 1800 777 653 ਜਾਂ 131 202 (ਬਹੁਭਾਸ਼ਾਈ ਫੋਨ ਸਰਵਿਸ)' ਤੇ ਸੈਂਟਰਲਿੰਕ ਨੂੰ ਫ਼ੋਨ ਕਰਨਾ ਚਾਹੀਦਾ ਹੈ।
ਮੈਂ ਮੁਫਤ ਸਹਾਇਤਾ ਕਿੱਥੋਂ ਲੈ ਸਕਦਾ ਹਾਂ?
ਜੇ ਤੁਸੀਂ ਵਿਕਟੋਰੀਆ ਵਿਚ ਰਹਿੰਦੇ ਹੋ:
ਆਸਿਏਲਮ ਸੀਕਰ ਰੀਸੋਰਸ ਸੈਂਟਰ (ਪਨਾਹ ਮੰਗਣ ਵਾਲਾ ਸਰੋਤ ਕੇਂਦਰ) ਈਮੇਲ: legal_triage@asrc.org.au ਫੋਨ: (03) 9274 9827 ਸੋਮਵਾਰ ਜਾਂ ਵੀਰਵਾਰ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ |
ਰਿਫਿਊਜੀ ਲੀਗਲ ਈਮੇਲ: refugeelegal@refugeelegal.org.au ਫੋਨ: (03) 9413 0100 ਬੁੱਧਵਾਰ ਜਾਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ |
ਜਾਂ |
ਜੇ ਤੁਸੀਂ ਨਿਊ ਸਾਊਥ ਵੇਲਜ਼ ਜਾਂ ਆਸਟ੍ਰੇਲੀਅਨ ਕੈਪੀਟਲ ਟੇਰੀਟੋਰੀ ਵਿਚ ਜਾਂ ਕੁਈਨਜ਼ਲੈਂਡ ਵਿਚ ਨਜ਼ਰਬੰਦੀ ਵਿਚ ਰਹਿੰਦੇ ਹੋ:
ਰਫਿਊਜੀ ਐਡਵਾਈਸ ਐਂਡ ਕੇਸਵਰਕ ਸਰਵਿਸ (ਆਸਟ) ਇੰਕ. ਈਮੇਲ: admin@racs.org.au ਫੋਨ: (02) 8355 7227 |
ਰਿਫਿਊਜੀ ਲੀਗਲ ਈਮੇਲ: refugeelegal@refugeelegal.org.au ਫੋਨ: (03) 9413 0100 ਬੁੱਧਵਾਰ ਜਾਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ |
ਜੇ ਤੁਸੀਂ ਸਾਊਥਆਸਟਰੇਲੀਆ ਜਾਂਤਸਮਾਨੀਆ ਵਿੱਚ ਰਹਿੰਦੇ ਹੋ:
ਰਫਿਊਜੀ ਐਡਵਾਈਸ ਐਂਡ ਕੇਸਵਰਕ ਸਰਵਿਸ (ਆਸਟ) ਇੰਕ. ਈਮੇਲ: admin@racs.org.au ਫੋਨ: (02) 8355 7227 |
ਰਿਫਿਊਜੀ ਲੀਗਲ ਈਮੇਲ: refugeelegal@refugeelegal.org.au ਫੋਨ: (03) 9413 0100 ਬੁੱਧਵਾਰ ਜਾਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ |
ਜੇ ਤੁਸੀਂ ਨੋਰਥਰਨਟੇਰੀਟੋਰੀ ਵਿੱਚ ਰਹਿੰਦੇ ਹੋ:
ਜਾਂ |
ਜੇ ਤੁਸੀਂ ਵੈਸਟਰਨ ਆਸਟ੍ਰੇਲੀਆ ਵਿੱਚ ਰਹਿੰਦੇ ਹੋ:
ਰਿਫਿਊਜੀ ਲੀਗਲ ਈਮੇਲ: refugeelegal@refugeelegal.org.au ਫੋਨ: (03) 9413 0100 ਬੁੱਧਵਾਰ ਜਾਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ |
ਸਰਕਲ ਗ੍ਰੀਨ ਕਮਿਊਨਿਟੀ ਲੀਗਲ ਈਮੇਲ: migration@circlegreen.org.au ਫੋਨ: (08) 6148 3636 ਵਿਅਕਤੀਗਤ ਰੂਪ ਵਿੱਚ: ਮੰਗਲਵਾਰ ਦੁਪਹਿਰ 2-5 ਵਜੇ ਦੇ ਵਿਚਕਾਰ ਅਸਾਏਲਮ ਸੀਕਰ ਹੱਬ ਰਿਵਰਵਿਊ ਚਰਚ 1 ਥੋਰੋਗੂਡ ਸਟ੍ਰੀਟ ਬਰਸਵੁੱਡ WA 6100 |
ਜਾਂ |
ਜੇ ਤੁਸੀਂ ਆਸਟ੍ਰੇਲੀਆ ਵਿਚ ਨਜ਼ਰਬੰਦੀ ਵਿਚ ਹੋ:
ਆਸਿਏਲਮ ਸੀਕਰ ਰੀਸੋਰਸ ਸੈਂਟਰ (ਪਨਾਹ ਮੰਗਣ ਵਾਲਾ ਸਰੋਤ ਕੇਂਦਰ) ਈਮੇਲ: legal_triage@asrc.org.au ਫੋਨ: (03) 9274 9827 ਸੋਮਵਾਰ ਜਾਂ ਵੀਰਵਾਰ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ |
ਜੇ ਤੁਸੀਂ ਕੁਈਨਜ਼ਲੈਂਡ ਵਿੱਚ ਰਹਿੰਦੇ ਹੋ ਜਾਂ ਜੇ ਉੱਪਰ ਸੂਚੀਬੱਧ ਸੰਸਥਾਵਾਂ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਣ ਦੇ ਯੋਗ ਨਹੀਂ ਹਨ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ:
ਸਲੇਟਰ ਅਤੇ ਗੋਰਡਨ ਵਕੀਲ ਈਮੇਲ: databreach@slatergordon.com.au ਫੋਨ: (03) 9602 8658 |
ਹੋਰ ਜਾਣਕਾਰੀ
ਜੇ ਇਸ ਮਾਮਲੇ ਬਾਰੇ ਤੁਸੀਂ ਕੋਈ ਹੋਰ ਪੁੱਛਗਿੱਛ ਕਰਨੀ ਹੈ, ਤਾਂ ਤੁਸੀਂ OAIC ਨੂੰ ਈਮੇਲ ਰਾਹੀਂ enquiries@oaic.gov.au 'ਤੇ ਸੰਪਰਕ ਕਰ ਸਕਦੇ ਹੋ।
ਜੇ ਤੁਹਾਨੂੰ ਅੰਗ੍ਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ OAIC ਤੋਂ ਸਹਾਇਤਾ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ ਅਨੁਵਾਦ ਅਤੇ ਦੁਭਾਸ਼ੀਏ ਸੇਵਾ ਨੂੰ 131 450 'ਤੇ ਫ਼ੋਨ ਕਰੋ ਫਿਰ 1300 363 992 ਲਈ ਪੁੱਛੋ। ਵਰਤਮਾਨ ਵਿੱਚ OAIC ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਟੈਲੀਫੋਨ ਰਾਹੀਂ ਪੁੱਛਗਿੱਛ ਕਰਨ ਨੂੰ ਸਵੀਕਾਰਦਾ ਹੈ।
ਮੁਫ਼ਤ ਅਨੁਵਾਦ ਸਹਾਇਤਾ
ਵਿਭਾਗ ਆਪਣੀਆਂ ਸਾਰੀਆਂ ਚਿੱਠੀਆਂ ਦਾ ਹੇਠਾਂ ਲਿਖੀਆਂ 20 ਭਾਸ਼ਾਵਾਂ ਵਿਚੋਂ ਕਿਸੇ ਇਕ ਵਿਚ ਅਨੁਵਾਦ ਕਰਨ ਦਾ ਪ੍ਰਬੰਧ ਕਰੇਗਾ। ਪ੍ਰਕ੍ਰਿਆ ਦੇ ਸ਼ੁਰੂ ਵਿਚ ਵਿਭਾਗ ਵਲੋਂ ਤੁਹਾਡੇ ਨਾਲਸੰਪਰਕ ਕੀਤਾ ਜਾਵੇਗਾ ਅਤੇ ਤੁਹਾਨੂੰ ਇਹ ਦੱਸਣ ਲਈ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਅੰਗ੍ਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਸੰਚਾਰ ਪ੍ਰਾਪਤ ਕਰਨਾ ਚਾਹੁੰਦੇ ਹੋ।
ਵਿਭਾਗ ਜਿਹੜੀ ਵੀ ਜਾਣਕਾਰੀ ਨੂੰ ਤੁਸੀਂ ਇਸ ਨੂੰ ਜਮ੍ਹਾਂ ਕਰਾਉਂਦੇ ਹੋ, ਦਾ ਹੇਠਾਂ ਲਿਖੀਆਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ, ਅੰਗ੍ਰੇਜ਼ੀ ਵਿੱਚ ਅਨੁਵਾਦ ਕਰਨ ਲਈ ਵੀ ਪ੍ਰਬੰਧ ਕਰੇਗਾ।
ਵਿਭਾਗ ਇਨ੍ਹਾਂ ਅਨੁਵਾਦ ਸੇਵਾਵਾਂ ਦਾ ਖਰਚਾ ਆਪ ਭਰੇਗਾ।